nan
ਸੰਗ੍ਯਾ- ਵਾਰਿ (ਜਲ) ਧਾਰਨ ਵਾਲੇ ਜੋ ਤਾਲ ਆਦਿ ਹਨ, ਉਨ੍ਹਾਂ ਦਾ ਰਾਜਾ, ਸਮੁੰਦਰ। ੨. ਵਰੁਣ ਦੇਵਤਾ.
ਦੇਖੋ, ਬਾਰਣ.
ਕ੍ਰਿ- ਹਟਾਉਣਾ. ਵਾਰਣ ਕਰਨਾ. ਵਰਜਣਾ। ੨. ਬਾਲਣਾ. ਜਲਾਉਣਾ. "ਕਟਿਓ ਨ ਕਟੈ ਬਾਰ੍ਯੋ ਬਰਾਇ." (ਗ੍ਯਾਨ)#" नैनं छिन्दन्ति शसत्राणि नैनं दहति पावकः "#(ਗੀਤਾ ਅਃ ੨. ਮ਼ਃ ੨੩)#੩. ਕ਼ੁਰਬਾਨ ਕਰਨਾ. ਨਿਛਾਵਰ ਕਰਨਾ. ਦੇਖੋ, ਬਾਰਨੈ ਅਤੇ ਵਾਰਨਾ। ੪. ਸੰਗ੍ਯਾ- ਜਿਲਾ ਕਰਨਾਲ, ਤਸੀਲ ਥਾਣਾ ਥਾਨੇਸਰ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੰਡਾਰਸੀ ਤੋਂ ਦੋ ਮੀਲ ਦੱਖਣ ਪੂਰਵ ਹੈ. ਇਸ ਪਿੰਡ ਦੇ ਵਿੱਚ ਹੀ ਸ਼੍ਰੀ ਗਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ ਗੁਰੂ ਜੀ ਪਹੋਏ ਤੋਂ ਕੁਰਕ੍ਸ਼ੇਤ੍ਰ ਜਾਂਦੇ ਇੱਥੇ ਵਿਰਾਜੇ ਹਨ. ਗੁਰਦ੍ਵਾਰਾ ਸੁੰਦਰ ਉੱਚਾ ਬਣਿਆ ਹੋਇਆ ਹੈ, ਇਸ ਦੀ ਸੇਵਾ ਭਾਈ ਉਦਯਸਿੰਘ ਕੈਥਲਪਤਿ ਨੇ ਕਰਾਈ ਸੀ. ਪੁਜਾਰੀ ਅਕਾਲੀ ਸਿੰਘ ਹੈ. ਨਾਲ ੧੦. ਵਿੱਘੇ ਜ਼ਮੀਨ ਪਿੰਡ ਵੱਲੋਂ ਹੈ.
nan
ਸੰ. ਵਾਰਨਾਰੀ. ਸੰਗ੍ਯਾ- ਵੇਸ਼੍ਯਾ. ਕੰਚਨੀ ਵਾਰ (ਸਮੁਦਾਯ) ਦੀ ਇਸਤ੍ਰੀ. ਬਹੁਤਿਆਂ ਦੀ ਤੀਮੀ. "ਭਜੈਂ ਬਾਰਨਾਰੰ." (ਕਲਕੀ)
ਦੇਖੋ, ਬਾਰਣੀ ਅਤੇ ਬਾਰੁਣੀ.
ਕੁਰਬਾਨ. ਬਲਿਹਾਰ. "ਬਾਰਨੈ ਬਲਿਹਾਰਨੈ ਲਖ ਬਰੀਆ." (ਗਉ ਮਃ ੫)
nan
ਸੰਗ੍ਯਾ- ਵਾਰਿ (ਜਲ) ਦਾ ਸ੍ਵਾਮੀ, ਵਰੁਣ. "ਬਾਰ ਬਿਖੈ ਇਕ ਬਾਰ ਕਿਯੋ ਬਪੁ ਆਨ ਖਰਾ ਪਤਿਬਾਰ ਅਗਾਰੀ." (ਨਾਪ੍ਰ) ਜਲ ਵਿੱਚ ਇੱਕ ਵਾਰ ਸ਼ਰੀਰ ਜਦ ਕੀਤਾ, ਤਦ ਵਰੁਣ ਸਾਮ੍ਹਣੇ ਆ ਖੜਾ ਹੋਇਆ.
ਸੰਗ੍ਯਾ- ਵਾਰ ਵਧੂ. ਵੇਸ਼੍ਯਾ. ਕੰਚਨੀ. ਦੇਖੋ, ਬਾਰਨਾਰਿ ਅਤੇ ਵਾਰ ਵਧੂ.