Meanings of Punjabi words starting from ਮ

ਦੇਖੋ, ਮਾਧਵਨਲ।੭ ਮਾਧਵਾਨਲ ਦੀ ਕਥਾ ਲਿਖਣ ਵਾਲਾ ਇੱਕ ਕਵਿ.


ਮਾਧਵਾਨਲ ਗਵੈਯੇ ਦਾ ਬਣਾਇਆ ਇੱਕ ਸੰਗੀਤ ਸ਼ਾਸਤ੍ਰ, ਜਿਸ ਦਾ ਅਨੁਵਾਦ ਆਲਮ ਕਵੀ ਨੇ ਹਿੰਦੀ ਭਾਸਾ ਵਿੱਚ ਕੀਤਾ ਹੈ. ਰਾਗ ਮਾਲਾ ਇਸ ਗ੍ਰੰਥ ਦਾ ਇੱਕ ਪਾਠ ਹੈ. ਦੇਖੋ, ਰਾਗਮਾਲਾ


ਸੰ. ਮਧੁ ਦੈਤ ਦੀ ਮਿੰਜ ਤੋਂ ਬਣੀ ਹੋਈ ਪ੍ਰਿਥਿਵੀ। ੨. ਮਹੂਏ ਅਥਵਾ ਸ਼ਹਦ ਤੋਂ ਬਣੀ ਹੋਈ ਸ਼ਰਾਬ। ੩. ਸ਼ਹਦ ਦੀ ਕੋਈ ਵਸਤੂ। ੪. ਤੁਲਸੀ। ੫. ਅਮਰਬੇਲ। ੬. ਬਸੰਤੀ ਚਮੇਲੀ। ੭. ਗੁਰ ਪ੍ਰਤਾਪਸੂਰਯ ਅਨੁਸਾਰ ਇੱਕ ਰਿਖੀ, ਜਿਸ ਨੇ ਅਮ੍ਰਿਤਸਰ ਸਰੋਵਰ ਦੇ ਥਾਂ ਸਤਯੁਗ ਵਿੱਚ ਤਪ ਕੀਤਾ, ਅਤੇ ਜਿਸ ਨੂੰ ਵਿਸਨੁ ਤੋਂ ਅਮ੍ਰਿਤ ਪ੍ਰਾਪਤ ਹੋਇਆ. ਦੇਖੋ, ਰਾਸਿ ੭. ਅਃ ਸੰ. ਮਨਿਰਖ ਮਾਧਵੀ ਵਿਸਮੈ ਭਯੋ." ੮. ਦੇਖੋ, ਸਵੈਯੇ ਦਾ ਰੂਪ ੨੫.


ਵਿ ਮਾਧਵ ਨਾਲ ਸੰਬੰਧਿਤ. ਮਾਧਵ ਦਾ. ਦੇਖੋ, ਮਾਧਵ.


ਸੰਬੋਧਨ. ਹੇ ਮਾਧਵ! "ਮਾਧਵੇ! ਐਸੀ ਦੇਹੁ ਬੁਝਾਈ." (ਸੋਰ ਮਃ ੫)


ਸੰਗ੍ਯਾ- ਮੰਥਾਨ. ਮਧਨ ਕਾ ਯੰਤ੍ਰ."ਮਾਧਾਣਾ ਪਰਬਤ ਕਰਿ." (ਵਾਰ ਰਾਮ ੩) "ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ." (ਮਃ ੧. ਵਾਰ ਮਾਝ)


ਵਿ- ਮਧੁ (ਮਿਠਾਸ) ਦੇਣ ਵਾਲਾ ਮਿੱਠਾ. "ਇਕ ਸਕੰਧ ਕੇ ਮਾਧੁਰ ਹੈਂ ਫਲ." (ਗੁਪ੍ਰਸੂ) ਇੱਕ ਟਾਹਣੇ (ਡਾਹਣੇ) ਦੇ ਮਿੱਠੇ ਫਲ ਹਨ। ੨. ਮਿੱਠੇ ਦਾ। ੩. ਸੰਗ੍ਯਾ- ਮਾਲਤੀ ਦਾ ਫੁੱਲ, ਜੋ ਭੌਰਿਆਂ ਨੂੰ ਮਧੁ ਦਿੰਦਾ ਹੈ.