Meanings of Punjabi words starting from ਜ

ਯੁਕ੍ਤ ਹੋਏ. ਜੋੜੇ. ਜੋਤਲਏ. ਜੋਤੇ. "ਫੜਿ ਜੋਨੀ ਜੁਤੇ." (ਵਾਰ ਗੂਜ ੨. ਮਃ ੫)


ਸੰ. ਯੂਥ. ਸੰਗ੍ਯਾ- ਗਰੋਹ. ਇਕੱਠ.


ਸੰਗ੍ਯਾ- ਜੁਹਦ. ਘਾਲਣਾ. ਸੇਵਾ. ਮੁਸ਼ੱਕਤ. "ਪਾਇ ਲਗਉ ਨਿਤ ਕਰਉ ਜੁਦਰੀਆ." (ਮਾਲੀ ਮਃ ੪)


ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ.


ਫ਼ਾ. [جُدائی] ਸੰਗ੍ਯਾ- ਵਿਯੋਗ. ਵਿਛੋੜਾ.


ਦੇਖੋ, ਜੁੱਧ.


(ਸੰ. ਯੁਧ੍‌. ਧਾ- ਜੰਗ ਕਰਨਾ). ਸੰਗ੍ਯਾ- ਜੰਗ. ਯੁੱਧ.