Meanings of Punjabi words starting from ਨ

ਸੰ. ਸੰਗ੍ਯਾ- ਨਿਉਂਦਾ ਦੇਣ ਦੀ ਕ੍ਰਿਯਾ. ਸੱਦਾ. ਨਿਉਂਦਾ.


ਵਿ- ਨਿੰਉਂਦਿਆ ਹੋਇਆ. ਜਿਸਨੂੰ ਨਿਮੰਤ੍ਰਣ ਕੀਤਾਗਿਆ ਹੈ.


ਸੰ. ਨਮ੍ਰਤ੍ਵ. ਨਮ੍ਰਤਾ. ਸੰਗ੍ਯਾ- ਨੀਵਾਂ ਹੋਣ ਦਾ ਭਾਵ. ਹਲੀਮੀ. ਨਿਰਅਭਿਮਾਨਤਾ. "ਨੀਚ ਕੀਚ ਨਿਮ੍ਰਿਤ ਘਨੀ." (ਚਉਬੋਲੇ ਮਃ ਪ) "ਸੰਨਾਹੰ ਤਨ ਨਿਮ੍ਰਿਤਾਹ." (ਸਹਸ ਮਃ ਪ)


ਦੇਖੋ, ਨ੍ਯਗ੍ਰੋਧ.


ਸੰ. ਵਿ- ਨਿਯ ਦਾ ਬੱਧਾ। ੨. ਮਿਣਿਆ. ਤੋਲਿਆ। ੩. ਮੁਕ਼ੱਰਿਰ ਕੀਤਾ. ਠਹਿਰਾਇਆ। ੪. ਦੇਖੋ, ਨੀਯਤ.