Meanings of Punjabi words starting from ਬ

ਸੰਗ੍ਯਾ- ਵੈਰੀ ਦਾ ਵਾਰ (ਪ੍ਰਹਾਰ) ਵਰਜਣ (ਰੋਕਣ) ਵਾਲੀ, ਢਾਲ. (ਸਨਾਮਾ) ੨. ਤਲਵਾਰ, (ਸਨਾਮਾ)


ਸੰ. ਵਾਰੰਵਾਰ. ਕ੍ਰਿ. ਵਿ- ਪੁਨਹ ਪੁਨਹ. ਫਿਰ ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਕਬੀਰ ਬਾਰ ੭) ਹਰੇਕ ਵਾਰ (ਦਿਨ) ਵਿੱਚ ਵਾਰੰਵਾਰ ਹਰਿ ਕੇ ਗੁਣ ਗਾਓ.


ਕ੍ਰਿ. ਵਿ- ਦਰਵਾਜ਼ਾ ਸੰਬਰਣ ਵਾਲਾ. ਝਾੜੂਬਰਦਾਰ. "ਕਈ ਰਾਮ ਬਾਰਬੁਹਾਰ." (ਬ੍ਰਹਮਾਵ)


ਸੰ. ਵਾਰਮੁਖ੍ਯਾ. ਸੰਗ੍ਯਾ- ਵੇਸ਼੍ਯਾ, ਕੰਚਨੀ. ਦੇਖੋ, ਵਾਰਮੁਖ੍ਯਾ. "ਬਾਰਮੁਖਾ ਇਹ ਨੁਖਾ ਭਈ ਹੈ." (ਗੁਪ੍ਰਸੂ)


ਸੰਗ੍ਯਾ- ਚੜਸ ਵਡਾ ਬੋਕਾ, ਜੋ ਖੂਹ ਵਿੱਚੋਂ ਵਾਰਿ (ਪਾਣੀ ਕੱਢਣ ਲਈ ਵਰਤੀਦਾ ਹੈ. ਵਾਰਿਹਰ। ੨. ਚੜਸ (ਚਰਸ) ਖਿੱਚਣ ਵੇਲੇ ਜੋ ਗੀਤ ਗਾਇਆ ਜਾਂਦਾ ਹੈ। ੩. ਵਾੜਾ. ਵਲਗਣ. ਘੇਰਾ. "ਸ਼ੇਰ ਬਡੇ ਦੋਉ ਘੇਰਲਏ ਬਹੁ ਬੀਰਨ ਕੋ ਕਰਕੈ ਮਨੋ ਬਾਰੋ." (ਕ੍ਰਿਸ਼ਨਾਵ) ੪. ਬਾਲਕ. ਬੱਚਾ. ਦੇਖੋ, ਬਾਰੇ। ੫. ਬਾਲਾ. ਇਸਤ੍ਰੀ. "ਰੀਝਰਹੀ ਸਭ ਹੀ ਬ੍ਰਿਜਬਾਰਾ." (ਕ੍ਰਿਸਨਾਵ) ੬. ਬਾਲਕੀ. ਕਨ੍ਯਾ. "ਐਸੇ ਉਡੀ ਬਾਰਾ ਜੈਸੇ ਪਾਰਾ ਉਡਜਾਤ ਹੈ." (ਕ੍ਰਿਸਨਾਵ)


ਦੇਖੋ, ਬਾਰਹਖੜੀ


ਦੇਖੋ, ਬਨਾਗਸ.