Meanings of Punjabi words starting from ਮ

ਸੰਗ੍ਯਾ- ਮਾਧੁਰ੍‍ਯ. ਮਿਠਾਸ. ਮਿੱਠਾਪਨ। ੨. ਪ੍ਰਿਯਤਾ. ਮੁਹੱਬਤ. ਸਨੇਹ। ੩. ਕਾਵ੍ਯ ਦਾ ਇੱਕ ਗੁਣ, ਜਿਸ ਤੋਂ ਚਿੱਤ ਬਹੁਤ ਪ੍ਰਸੰਨ ਹੁੰਦਾ ਹੈ. "ਮਾਧੁਰਯਤਾ ਮ੍ਰਿਦੁਲ ਜਿਂਹ ਰਚਨਾ." (ਨਾਪ੍ਰ)


ਦੇਖੋ, ਮਾਧਵ. "ਕਰਿ ਸਾਧ ਸੰਗਤਿ, ਸਿਮਰੁ ਮਾਧੋ." (ਸੋਰ ਮਃ ੯) ੨. ਇੱਕ ਸੋਢੀ. ਜਿਸ ਨੂੰ ਸ਼੍ਰੀ ਗੁਰੂ ਅਰਜਨਦੇਵ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ। ੩. ਇੱਕ ਛੰਦ. ਇਸ ਦਾ ਨਾਮ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ, , , #ਉਦਾਹਰਣ-#ਪਿਤਾ ਮਾਤਾ। ਮਤੀਦਾਤਾ।#ਗੁਰੂ ਜਾਨੋ। ਸਦਾ ਮਾਨੋ।।#(ਅ) ਮਾਧੋ ਦਾ ਦੂਜਾ ਰੂਪ ਹੈ, ਚਾਰ ਚਰਣ, ਪ੍ਰਤਿਚਰਣ ਸ, ਭ, ਗ, ਗ, , , , , .#ਉਦਾਹਰਣ- ਦੇਖੋ, ਤੀਜੇ ਰੂਪ ਦੇ ਉਦਾਹਰਣ ਦੀ ਪਹਿਲੀ ਤੁਕ.#(ੲ) ਮਾਧੋ ਦਾ ਤੀਜਾ ਰੂਪ ਹੈ- ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਦੋ ਗੁਰੁ. ਇਹ ਅੜਿੱਲ ਦਾ ਦੂਜਾ ਭੇਦ ਹੈ.#ਉਦਾਹਰਣ-#ਜਬ ਕੋਪਾ ਕਲਕੀ ਅਵਤਾਰਾ,#ਬਾਜਤ ਤੂਰ ਹੋਤ ਝੁਨਕਾਰਾ,#ਹਾਹਾ ਮਾਧੋ¹! ਬਾਨ ਕਮਾਨ ਕ੍ਰਿਪਾਨ ਸੰਭਾਰੇ,#ਪੈਠੇ ਭੇਟੇ ਹਥਿਆਰੇ ਉਘਾਹੇ. (ਕਲਕੀ)


ਦੇਖੋ, ਬੰਦਾ ਬਹਾਦਰ.


ਦੇਖੋ, ਮਾਧਵ. "ਉਸਤਤਿ ਕਰਹਿ ਤੁਮਰੀ ਜਨ, ਮਾਧੋ!" (ਕਲਿ ਮਃ ੪)


ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ.


ਅ਼. [منع] ਵਿ- ਮਨਾਅ਼ (ਵਰਜਣ) ਵਾਲਾ. ਰੋਕਣ ਵਾਲਾ.


ਮਾਨਾਪਮਾਨ. ਆਦਰ ਅਤੇ ਨਿਰਾਦਰ. "ਮਾਨ ਅਭਿਮਾਨ ਮੰਧੇ, ਸੋ ਸੇਵਕੁ ਨਾਹੀ." (ਸ੍ਰੀ ਮਃ ੫)


ਮਾਨਵ. ਮਾਨੁਸ. ਆਦਮੀ. "ਨਰਕਿ ਪਰਹਿ ਤੇ ਮਾਨਈ, ਜੋ ਹਰਿਨਾਮ ਉਦਾਸ." (ਸ. ਕਬੀਰ) ੨. ਮੰਨਦਾ ਹੈ.


ਸੰ. ਮਾਨੁਸ. ਮਨੁੱਖ. "ਮਾਨਸ ਕੋ ਜਨਮੁਲੀਨ, ਸਿਮਰਨੁ ਨਹ ਨਿਮਖ ਕੀਨ." (ਜੈਜਾ ਮਃ ੯) ੨. ਸੰ. मानस. ਮਨ. ਦਿਲ। ੩. ਮਾਨਸਰੋਵਰ. ਤਿੱਬਤ ਦੀ ਇੱਕ ਪ੍ਰਸਿੱਧ ਝੀਲ, ਜੋ ਪੁਰਾਣਾਂ ਅਨੁਸਾਰ ਬ੍ਰਹਮਾ ਨੇ ਕੈਲਾਸ ਪਾਸ ਰਚੀ ਹੈ. ਮਾਨਸਰੋਵਰ ਤਾਲ ਦਾ ਵਿਸਤਾਰ ੫੦- ੬੦ ਮੀਲ ਹੈ. ਇਹ ਕੈਲਾਸ ਦੇ ਦੱਖਣ ਵੱਲ ੧੫੩੦੦ ਫੁਟ ਦੀ ਬਲੰਦੀ ਤੇ ਹੈ. ਕਵੀਆਂ ਨੇ ਇਸ ਨੂੰ ਹੰਸਾਂ ਦਾ ਨਿਵਾਸ ਅਸਥਾਨ ਲਿਖਿਆ ਹੈ। ੪. ਮਨੋਰਥ, ਸੰਕਲਪ. "ਸਭਿ ਪੁਰੇ ਮਾਨਸ ਤਿਨਛੇ." (ਬਸੰ ਮਃ ੪) ੫. ਵਿ- ਮਨ ਦਾ. ਮਨ ਨਾਲ ਹੈ ਜਿਸ ਦਾ ਸੰਬੰਧ। ੬. ਮਾਨਸਰ ਨਾਲ ਹੈ ਜਿਸ ਦਾ ਸੰਬੰਧ. ਮਾਨਸਰ ਪੁਰ ਰਹਿਣ ਵਾਲਾ। ੭. ਭੂਟਾਨ ਦੇ ਪਹਾੜਾਂ ਤੋਂ ਨਿਕਲਿਆ ਆਸਾਮ ਦਾ ਇੱਕ ਦਰਿਆ ਜੋ ਗੋਆਲਪਾਰਾ ਪਾਸ ਬ੍ਰਹਮਪੁਤ੍ਰ ਨਦ ਵਿੱਚ ਮਿਲਦਾ ਹੈ.


ਸੰ. ਮਾਨਸੌਕਸ੍‌. ਮਾਨਸਰੋਵਰ ਹੈ ਜਿਸ ਦਾ ਓਕ (ਘਰ), ਹੰਸ.