nan
nan
ਫ਼ਾ. [سرلوح] ਸੰਗ੍ਯਾ- ਲੋਹ (ਤਖਤੀ) ਉੱਪਰ ਲਿਖਿਆ ਲੇਖ। ੨. ਪੁਸਤਕ ਦੇ ਸਰਵਰਕ (ਮੁੱਢ ਦੇ ਪਤ੍ਰੇ) ਉੱਪਰ ਸੁਵਰਣ ਆਦਿਕ ਨਾਲ ਲਿਖਿਆ ਬੇਲਾ ਬੂਟ ਅਤੇ ਲੇਖ.
ਵਾ. ਸੰਗ੍ਯਾ- ਲੋਹੇ ਉੱਪਰ ਕੀਤੀ ਹੋਈ ਜ਼ਰਨਿਗਾਰੀ. ਸੋਨੇ ਦਾ ਕੰਮ ਲੋਹੇ ਉੱਪਰ ਕੀਤਾ ਹੋਇਆ.
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ.
ਵਿ- ਸਭ ਥਾਂ ਜਾਣ ਵਾਲਾ। ੨. ਸੰਗ੍ਯਾ- ਦੇਖੋ, ਸਵੈਯੇ ਦਾ ਰੂਪ ੩੩.
nan
ਦੇਖੋ, ਸ੍ਰਵਣ। ੨. ਨੇਤ੍ਰਹੀਨ ਅੰਧਕ ਵੈਸ਼੍ਯ ਰਿਖੀ ਦਾ ਪੁਤ੍ਰ, ਜਿਸਦਾ ਅਸਲ ਨਾਉਂ "ਸਿੰਧੁ" ਹੈ. ਇਹ ਪਿਤਾ ਮਾਤਾ ਦੀ ਸੇਵਾ ਕਰਨ ਵਿੱਚ ਅਦੁੱਤੀ ਸੀ। ਇਸਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਬੇਧੀ ਬਾਣ ਨਾਲ ਮਾਰ ਦਿੱਤਾ ਸੀ. "ਹੋਵੈ ਸਰਵਣ ਵਿਰਲਾ ਕੋਈ." (ਭਾਗੁ) ਦੇਖੋ, ਸਿੰਧੁ ੯। ੩. ਦੇਖੋ, ਬਾਬਾ ਬੁੱਢਾ.
ਸੰਗ੍ਯਾ- ਸਰ (ਜਲ) ਦੀ ਤਰਾਵਤ.