Meanings of Punjabi words starting from ਕ

ਅ਼. [قایزہ] ਕ਼ਾਯਜ਼ਹ. ਘੋੜੇ ਦੇ ਮੁਖ ਵਿੱਚ ਲਗਾਮ ਦੇਕੇ ਬਾਗਾਂ ਦਾ ਫਰਾਕੀ ਅਥਵਾ ਕਾਠੀ ਨਾਲ ਖਿੱਚਕੇ ਬੰਨ੍ਹਣਾ, ਜਿਸ ਤੋਂ ਦਾਣਾ ਅਤੇ ਘਾਹ ਨਾ ਚਰ ਸਕੇ. "ਜਬਹਿ ਸਬਦ ਨੇ ਮਨ ਸਮਝਾਯੋ। ਕਾਜਾ ਕਰਨ ਬਾਜਿ ਸਮ ਭਾਯੋ." (ਨਾਪ੍ਰ) ਘੋੜੇ ਨੂੰ ਮਸਾਲਾ ਚਾਰਕੇ ਕਾਜਾ ਕਰੀਦਾ ਹੈ, ਜਿਸ ਤੋਂ ਹਾਜਮਾ ਠੀਕ ਹੋ ਜਾਂਦਾ ਹੈ.


ਦੇਖੋ, ਕਾਜ। ੨. ਕਾਰ੍‍ਯ ਮੇ. ਕੰਮ ਵਿੱਚ। ੩. ਸ਼੍ਰਾੱਧ ਮੇ। ੪. ਕਾਰਾਮਦ. "ਤੇਰੈ ਕਾਜਿ ਨ ਗ੍ਰਿਹ ਰਾਜ ਮਾਲ." (ਰਾਮ ਮਃ ੫)


ਅ਼. [قاضی] ਕ਼ਾਜੀ. ਕ਼ਜਾ (ਫ਼ੈਸਲਾ) ਕਰਨ ਵਾਲਾ. ਝਗੜਾ ਨਿਬੇੜਨ ਵਾਲਾ, ਜੱਜ. "ਕਾਜੀ ਹੋਇਕੈ ਬਹੈ ਨਿਆਇ." (ਵਾਰ ਰਾਮ ੧. ਮਃ ੧) "ਕਾਜੀ ਮੁਲਾ ਕਰਹਿ ਸਲਾਮ." (ਭੈਰ ਨਾਮਦੇਵ) ੨. ਕਾਰ੍‍ਯ ਦੀ. ਕੰਮ ਦੀ. "ਕੀਮਤਿ ਅਪਨੇ ਕਾਜੀ." (ਗਉ ਮਃ ੧)


ਕਾਰ੍‍ਯ. ਦੇਖੋ, ਕਾਜ. "ਤਿਤੁ ਬਿਗਰਸਿ ਕਾਜੁ." (ਭੈਰ ਮਃ ੫)


ਦੇਖੋ, ਕਾਜਾ। ੨. ਦੇਖੋ, ਕਜਣਾ. "ਪੜਦੇ ਸਭ ਕਾਜੇ." (ਰਾਮ ਮਃ ੫) ਪੜਦੇ ਕੱਜੇ (ਢਕੇ).


ਕਾਰ੍‍ਯ ਹੈ। ੨. ਕਾਰਾਮਦ. "ਜੋ ਜਾਨਹਿ ਤੂ ਅਪੁਨੇ ਕਾਜੈ." (ਗਉ ਮਃ ੫)


ਸੰਗ੍ਯਾ- ਕੱਟਣ ਦੀ ਕ੍ਰਿਯਾ। ੨. ਵਸਤ੍ਰ ਆਦਿਕ ਦੀ ਬ੍ਯੋਂਤ. ਤਰਾਸ਼। ੩. ਘਾਉ. ਜ਼ਖ਼ਮ। ੪. ਸੰ. ਗਹਿਰਾਈ. ਡੂੰਘਿਆਈ। ੫. ਰਕਮ ਦੀ ਮਿਨਹਾਈ (deduction). ਜਿਵੇਂ- ਤਨਖਾਹ ਵਿੱਚੋਂ ਪੰਜ ਰੁਪਯੇ ਮਹੀਨਾ ਕਾਟ.