Meanings of Punjabi words starting from ਚ

ਸੰਗ੍ਯਾ- ਇੱਕ ਪੁਰਾਣਾ ਦੇਸ਼, ਜਿਸ ਦਾ ਨਾਮ ਕੇਰਲ ਭੀ ਹੈ. ਹੁਣ ਇਹ ਮਾਲਾਬਾਰ ਕੋਚਿਨ ਅਤੇ ਟ੍ਰਾਵਨਕੋਰ ਦਾ ਇ਼ਲਾਕ਼ਾ ਹੈ। ੨. ਦੇਖੋ, ਚੇਰਾ. "ਹੁਤੋ ਰਸੋਈ ਚੇਰ." (ਨਾਪਰ) ਰਸੋਈ ਕਰਨ ਵਾਲਾ ਸੇਵਕ ਸੀ.


ਦਾਸ. ਸੇਵਕ। ੨. ਚੇਲਾ. ਚਾਟੜਾ.


ਸੰ. ਚੇਟੀ. ਚੇਟਿਕਾ. ਦਾਸੀ. ਟਹਿਲਣ. "ਸਰਬ ਜੋਤਿ ਨਾਮੈ ਕੀ ਚੇਰਿ." (ਬਸੰ ਅਃ ਮਃ ੧) "ਤਹਾਂ ਏਕ ਚੇਰਿਕਾ ਨਿਹਾਰੀ." (ਦੱਤਾਵ) "ਚੇਰੀ ਕੀ ਸੇਵਾ ਕਰੈ ਠਾਕੁਰ ਨਹੀ ਦੀਸੈ." (ਗਉ ਅਃ ਮਃ ੧) ਇੱਥੇ ਚੇਰੀ ਤੋਂ ਭਾਵ ਮਾਇਆ ਹੈ. "ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ." (ਆਸਾ ਮਃ ੫)


ਦੇਖੋ, ਚੇਲਾ। ੨. ਸੰ. चेल् ਧਾ- ਹਿੱਲਣਾ, ਹ਼ਰਕਤ ਕਰਨਾ. "ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ." (ਆਸਾ ਮਃ ੪) ੩. ਸੰ. ਸੰਗ੍ਯਾ- ਵਸਤ੍ਰ. ਕਪੜਾ.