Meanings of Punjabi words starting from ਜ

ਸੰ. युद्घशालिन्. ਵਿ- ਯੁੱਧਕਰਤਾ. ਮਹਾਨਯੋਧਾ.


ਯੁੱਧ ਕਰਨ ਵਾਲੀ ਅਨੀ (ਸੈਨਾ). ਫ਼ੌਜ. (ਸਨਾਮਾ)


ਵਿ- ਯੁੱਧ ਦੀ ਮਾਲਾ ਪਹਿਰਨ ਵਾਲਾ. ਫ਼ਤੇ ਦਾ ਹਾਰ ਪਹਿਰਨ ਵਾਲਾ. "ਸਬੈ ਸਤ੍ਰੁ ਜੀਤੇ ਮਹਾਂ ਜੁੱਧਮਾਲੀ." (ਰਾਮਾਵ)


ਸੰਗ੍ਯਾ- ਯੁੱਧ- ਅੰਬਰ. ਨਿਸ਼ਾਨ. ਪਤਾਕਾ. ਨਿਸ਼ਾਨ ਦਾ ਫਰਹਰਾ. "ਦੇਸ ਬਿਦੇਸਨ ਜੀਤ ਜੁਧਾਂਬਰ." (ਪਾਰਸਾਵ) ਦੁਸ਼ਮਨਾਂ ਦੇ ਨਿਸ਼ਾਨ ਜਿੱਤਕੇ। ੨. ਬਕਤਰ. ਲੋਹੇ ਦੀ ਕੜੀਆਂ ਦਾ ਕੁੜਤਾ.