Meanings of Punjabi words starting from ਦ

ਦੁਰ੍‍ਮਿਲ. ਦੇਖੋ, ਸਵੈਯੇ ਦਾ ਭੇਦ ੧੫.


ਸੰ. ਦੁਮੁਖ. ਵਿ- ਭੈੜੇ ਮੂੰਹ ਵਾਲਾ। ੨. ਸੰਗ੍ਯਾ- ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੩. ਧ੍ਰਿਤਰਾਸ੍ਟ੍ਰ ਦਾ ਇੱਕ ਪੁੱਤ੍ਰ। ੪. ਮਹਿਖਾਸੁਰ ਦਾ ਇੱਕ ਫ਼ੌਜੀ ਅਫ਼ਸਰ। ੫. ਘੋੜਾ। ੬. ਸ਼ਿਵ। ੭. ਵਿ- ਬਦੁਜ਼ੂਬਾਨ.


ਦੇਖੋ, ਦੁਰਜੋਧਨ.


ਦੇਖੋ, ਦੁਰਬਚਨ.


ਦੇਖੋ, ਦੁਰਬਾਸਾ.


ਸੰ. दुर्विज्ञेय. ਵਿ- ਮੁਸ਼ਕਲ ਨਾਲ ਜਾਣਨ ਯੋਗ੍ਯ. ਜੋ ਔਕਾ ਸਮਝਿਆ ਜਾਵੇ.


ਕ੍ਰਿ- ਦੂਰ ਕਰਨਾ. ਅੱਖਾਂ ਤੋਂ ਓਲ੍ਹੇ ਕਰਨਾ. ਲੁਕੋਣਾ. ਦੁਰਾਵਨਾ.


ਕ੍ਰਿ. ਵਿ- ਲੁਕੋਕੇ. ਛਿਪਾਕੇ. "ਲੋਗ ਦੁਰਾਇ ਕਰਤ ਠਗਿਆਈ." (ਮਲਾ ਮਃ ੫) "ਨਾਮ ਦੁਰਾਇ ਚਲੈ ਸੇ ਚੋਰ." (ਬਸੰ ਅਃ ਮਃ ੧) ਜੋ ਨਾਉਂ ਨੂੰ ਗੁਪਤ ਮੰਤ੍ਰ ਆਖਕੇ ਕੰਨਾਫੂਸੀ ਕਰਦੇ ਹਨ, ਉਹ ਕਰਤਾਰ ਦੇ ਚੋਰ ਹਨ। ੨. ਸੰਗ੍ਯਾ- ਲੁਕਾਉ. "ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ?" (ਬਾਵਨ)


ਸੰਗ੍ਯਾ- ਲੁਕੋਣ ਦਾ ਭਾਵ. ਦੇਖੋ, ਦੁਰਾਉ.