Meanings of Punjabi words starting from ਨ

ਸੰ. ਸੰਗ੍ਯਾ- ਦਸ੍‍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ.


ਸਮੀਪ. ਨੇੜੇ. ਦੇਖੋ, ਨਿਅਰ.


ਫ਼ਾ. [نِیرزد] ਮੁੱਲ ਨਹੀਂ ਪਾਉਂਦਾ ਕ਼ੀਮਤ ਯੋਗ੍ਯ ਨਹੀਂ ਹੁੰਦਾ.


ਨਿਯਰ (ਨੇੜੇ) ਆਵਾ. ਨਜ਼ਦੀਕ ਆਇਆ. "ਤਜਨ ਸੀਰ ਸਮਾ ਨਿਯਰਾਵਾ." (ਗੁਪ੍ਰਸੂ)


ਦੇਖੋ, ਨ੍ਯਾਸ.


ਦੇਖੋ, ਨਿਆਜ.


ਸੰ. ਸੰਗ੍ਯਾ- ਪਹੁਚਣ ਦੀ ਕ੍ਰਿਯਾ। ੨. ਮਾਰਗ. ਰਸਤਾ. ਰਾਹ. "ਭੇਰਿਨਾਦ ਨਿਯਾਨ." (ਰਾਮਾਵ) ਰਾਹ ਵਿੱਚ ਭੇਰੀ ਦੀ ਧੁਨਿ.


ਅ਼. [نِیابت] ਨਾਯਬ ਦੀ ਪਦਵੀ.