Meanings of Punjabi words starting from ਬ

ਵਾਰਾਣਸੀ (ਕਾਸ਼ੀ) ਦਾ ਈਸ਼ (ਰਾਜਾ). ਕਾਸ਼ੀਪਤਿ. "ਦੁਰ੍ਯੋ ਜਾਇ ਦੁਰਗੰ ਸੁ ਬਾਰਾਣਸੀਸੰ. (ਗ੍ਯਾਨ)


ਦੇਖੋ. ਬਾਰਹਦਰੀ.


ਫ਼ਾ. [بارانی] ਵਿ- ਬਰਸਾਤੀ. ਵਰਖਾ ਨਾਲ ਹੈ ਜਿਸ ਦਾ ਸੰਬਧ। ੨. ਸੰਗ੍ਯਾ- ਮਾਰੂ ਜ਼ਮੀਨ.


ਸੰ. ਵਰਾਹਮੂਲਾ.¹ ਕਸ਼ਮੀਰ ਦੇ ਇਲਾਕੇ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਭਾਈ ਸੰਤੋਖਸਿੰਘ ਜੀ ਨੇ ਇੱਥੇ ਵਾਮਨ ਅਵਤਾਰ ਦਾ ਹੋਣਾ ਦੱਸਿਆ ਹੈ, ਯਥਾ- - "ਜਹਿ ਬਾਮਨ ਹੋਏ ਅਵਤਾਰ ××× ਬਾਰਾਮੂਲਾ ਪੁਰ ਕੋ ਨਾਮ." (ਗੁਪ੍ਰਸੂ)²ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਦੀ ਯਾਤਰਾ ਸਮੇਂ ਇੱਥੇ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਮ "ਕੋਟਿਤੀਰਥ" ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਾਈ ਚਾਰ ਪਿੰਡਾਂ ਦੀ ਜਾਗੀਰ ਤਿੰਨ ਹਜਾਰ ਰੁਪਯਾ ਹੈ. ਰਿਆਸਤ ਜੰਮੂ ਵੱਲੋਂ ੭੯ ਰੁਪਏ ਸਾਲਨਾ ਹਨ. ਵੈਸਾਖੀ, ਪੋਹ ਸੁਦੀ ੭, ਕੱਤਕ ਦੀ ਪੂਰਨਮਾਸੀ ਨੂੰ ਮੇਲੇ ਹੁੰਦੇ ਹਨ. ਇੱਥੇ ਗੁਰੂਸਾਹਿਬ ਦਾ ਆਪਣੇ ਹੱਥੀਂ ਲਾਇਆ ਚਨਾਰ ਦਾ ਬਿਰਛ ਹੈ. ਪੁਜਾਰੀ ਸਿੰਘ ਹਨ.#ਬਾਰਾਮੂਲੇ ਤੋਂ ਪਾਰਲੇ ਪਾਸੇ ਜਹਾਂਗੀਰ ਦੀ ਪੁਰਾਣੀ ਸਰਾਇ ਪਾਸ ਭੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ "ਥੜਾਸਾਹਿਬ" ਹੈ. ਇੱਥੇ ਸੈਰ ਕਰਨ ਆਏ ਵਿਰਾਜੇ ਹਨ.#ਕਿਠਾਈ ਨਾਮਕ ਜਗਾ ਪੁਰ ਭੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ "ਥੜਾ ਸਾਹਿਬ" ਬੈਰਾਗੀਆਂ ਦੇ ਡੇਰੇ ਪਾਸ ਹੈ.


ਸੰਗ੍ਯਾ- ਵਾਰਿ (ਜਲ) ਦਾ ਆਲਯ (ਘਰ) ਸਮੁੰਦਰ. (ਸਨਾਮਾ)


ਸੰਗ੍ਯਾ- ਵਾਰਿ ਆਲਯ (ਸਮੁੰਦਰ) ਨੂੰ ਧਾਰਣ ਵਾਲੀ, ਪ੍ਰਿਥਿਵੀ. (ਸਨਾਮਾ) ੨. ਸਮੁੰਦਰ ਵਿੱਚ ਮਿਲਣ ਵਾਲੀ, ਨਦੀ. (ਸਨਾਮਾ)


ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ.


ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ.


ਪੁਰਾਣਾਂ ਅਤੇ ਸਿਮ੍ਰਿਤੀਆਂ ਵਿੱਚ ਇੱਕ ਇੱਕ ਮਹੀਨੇ ਦਾ ਜੁਦਾ ਸੂਰਜ ਕਲਪਕੇ ਬਾਰਾਂ ਸੂਰਜ ਮੰਨੇ ਹਨ:-#ਇੰਦ੍ਰ, ਧਾਤਾ, ਭਾਗ, ਪੂਸਾ, ਮਿਤ੍ਰ, ਵਰੁਣ, ਅਰਯਮਾ, ਅੰਸ਼ੁ, ਵਿਵਸ੍ਟਤ, ਤਸ੍ਟਾ, ਸਵਿਤਾ ਵਿਸਨੁ, ਦੇਖੋ, ਵ੍ਰਿਹਤ ਪਰਾਸ਼ਰ ਸੰਹਿਤਾ ਅਃ ੩


ਸੰ. ਵਾਰਾਂਗਨਾ. ਸੰਗ੍ਯਾ- ਵੇਸ਼੍ਯਾ. ਕੰਚਨੀ. ਵਾਰ (ਬਹੁਤਿਆਂ) ਦੀ ਅੰਗਨਾ (ਇਸਤ੍ਰੀ)