Meanings of Punjabi words starting from ਮ

ਦੇਖੋ, ਮਾਨਸ ੩। ੨. ਭਾਵ ਸਤਸੰਗ. ਗੁਰਮੁਖਾਂ ਦਾ ਸਮਾਜ.


ਮਾਨਸਰੋਵਰ (ਸ਼ੁੱਧ ਅੰਤਹਕਰਣ ਅਥਵਾ ਦਸ਼ਮਦ੍ਵਾਰ) ਵਿੱਚ. "ਮਾਨਸਰੋਵਰਿ ਕਰਿ ਇਸਨਾਨੁ." (ਭੈਰ ਅਃ ਕਬੀਰ) ੨. ਸਤਸੰਗ ਵਿੱਚ.


ਵਿ- ਮਨ ਨਾਲ ਹੈ ਜਿਸ ਦਾ ਸੰਬੰਧ. ਦਿਲੀ.


ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਨ ਸੇਵਕ ਭਾਈ ਮਾਨ ਸਿੰਘ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪਸੂਰਜ ਵਿੱਚ ਨਿਹੰਗਪੰਥ ਦਾ ਬਾਨੀ ਮੰਨਿਆ ਹੈ. ਇਹ ਆਨੰਦਪੁਰ ਤੋਂ ਚਮਕੌਰ, ਅਤੇ ਉਸ ਥਾਂ ਤੇ ਦਸ਼ਮੇਸ਼ ਨਾਲ ਮਾਲਵੇ ਅਤੇ ਦੱਖਣ ਦੀ ਯਾਤ੍ਰਾ ਵਿੱਚ ਸਾਥ ਰਿਹਾ. ਨਰਮਦਾ ਦੇ ਕਿਨਾਰੇ ਇੱਕ ਮਤਾਂਧ ਮੁਸਲਮਾਨ ਦੇ ਹੱਥੋਂ ਗੋਲੀ ਨਾਲ ਮਾਰਿਆ ਗਿਆ। ੨. ਜੈਪੁਰ ਪਤਿ ਭਗਵਾਨਦਾਸ (ਅਕਬਰ ਦੇ ਸਾਲੇ) ਦਾ ਭਤੀਜਾ, ਜੋ ਭਗਵਾਨਦਾਸ ਨੇ ਮੁਤਬੰਨਾ ਬਣਾਇਆ ਸੀ. ਭਗਵਾਨ ਦਾਸ ਪਿੱਛੋਂ ਇਹ ਜੈਪੁਰ ਦੀ ਗੱਦੀ ਪੁਰ ਬੈਠਾ. ਅਕਬਰ ਨੇ ਇਸ ਨੂੰ ਅਫਗਾਨਿਸ੍ਤਾਨ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਰਾਣਾ ਪ੍ਰਤਾਪ ਦੇ ਵਿਰੁੱਧ ਭੀ ਲੜਿਆ ਸੀ. ਸਨ ੧੫੮੭ ਵਿੱਚ ਇਹ ਬਿਹਾਰ ਦਾ ਗਵਰਨਰ ਹੋਇਆ, ੧੫੮੯ ਵਿੱਚ ਬੰਗਾਲ ਭੀ ਇਸ ਦੇ ਅਧੀਨ ਕੀਤਾ ਗਿਆ. ਮਾਨ ਸਿੰਘ ਨੂੰ ਹਫ਼ਤਹਜ਼ਾਰੀ ਮਨਸਬ ਸੀ. ਇਹ ਜਹਾਂਗੀਰ ਦੇ ਵੇਲੇ ਸਨ ੧੬੧੫ ਵਿੱਚ ਮੋਇਆ.


ਦੇਖੋ. ਮਾਨਸਿਕ.


ਦੇਖੋ, ਮਾਨਅ਼। ੨. ਦੇਖੋ, ਮਾਨਨਾ.


ਵਿ- ਮਾਨ ਡੰਗ ਕਰਨਾ ਵਾਲਾ.