Meanings of Punjabi words starting from ਚ

ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ.


ਚੇਲਕ ਦਾ ਇਸਤ੍ਰੀ ਲਿੰਗ। ੨. ਉਹ ਇਸਤ੍ਰੀ, ਜੋ ਕਿਸੇ ਦੇਵਤਾ ਅਥਵਾ ਪੀਰ ਦੀ ਰੂਹ ਨੂੰ ਆਪਣੇ ਵਿੱਚ ਆਈ ਦੱਸਕੇ, ਖੇਡਦੀ ਅਤੇ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦੀ ਹੈ। ੩. ਸ਼ਿਸ੍ਯਾ.


ਦੇਖੋ, ਚਯ.