Meanings of Punjabi words starting from ਨ

ਵਿ- ਨਿਯਮ (ਕ਼ਾਇ਼ਦਾ) ਬੰਨ੍ਹਣ ਵਾਲਾ। ੨. (ਇੰਤਜ਼ਾਮ) ਕਰਨ ਵਾਲਾ। ੩. ਪ੍ਰੇਰਨ ਵਾਲਾ. ਚਲਾਉਣ ਵਾਲਾ। ੪. ਸੰਗ੍ਯਾ- ਮਲਾਹ. ਕੇਵਟ। ਪ ਕਿਸੇ ਭੀ ਸਵਾਰੀ ਨੂੰ ਹੱਕਣ ਵਾਲਾ.


ਸੰ. नियुक्त. ਵਿ- ਚੰਗੀ ਤਰਾਂ ਜੋੜਿਆ ਹੋਇਆ। ੨. ਪ੍ਰੇਰਿਆ ਹੋਇਆ। ੩. ਕਿਸੇ ਕੰਮ ਵਿੱਚ ਲਾਇਆ ਹੋਇਆ.


ਸੰ. ਕਿਸੇ ਕੰਮ ਵਿੱਚ ਜੋੜਨ ਦੀ ਕ੍ਰਿਯਾ। ੨. ਆਗ੍ਯਾ. ਹੁਕਮ. "ਕਾਨਨ ਗਮਨ੍ਯੋ ਬਿਨਾ ਨਿਯੋਗੂ." (ਨਾਪ੍ਰ) ੩. ਹਿੰਦੂਆਂ ਦੀ ਇੱਕ ਪੁਰਾਣੀ ਰੀਤਿ, ਜਿਸ ਅਨੁਸਾਰ ਵਿਧਵਾ ਇਸਤ੍ਰੀ, ਅਥਵਾ ਜਿਸ ਦਾ ਪਤਿ ਸੰਤਾਨ ਪੈਦਾ ਕਰਨ ਲਾਇਕ ਨਾ ਹੋਵੇ, ਉਹ ਦੇਵਰ ਅਥਵਾ ਕਿਸੇ ਹੋਰ ਨਾਲ ਸੰਬੰਧ ਕਰਕੇ ਔਲਾਦ ਪੈਦਾ ਕ ਸਕਦੀ ਸੀ.¹ ਸਾਧੂ ਦਯਾਨੰਦ ਨੇ ਆਰਯਾਂ ਲਈ ਇਹ ਰੀਤਿ ਵਿਧਾਨ ਕੀਤੀ ਹੈ. ਸਿੱਖਧਰਮ ਅਨੁਸਾਰ ਇਹ ਨਿੰਦਿਤ ਰਸਮ ਹੈ.


ਵਟ. ਬੋਹੜ. ਦੇਖੋ, ਨ੍ਯਗ੍ਰੋਧ. "ਬੈਠੇ ਗੁਰੂ ਵਿਰਾਜਹੀਂ ਨਿਯੋਗ੍ਰੋਧ ਕੀ ਛਾਇ." (ਗੁਪ੍ਰਸੂ)


(ਨਿ- ਯੁਜ) ਸੰ. ਸੰਗ੍ਯਾ- ਜੋੜਨ ਦਾ ਭਾਵ। ੨. ਸੰਬੰਧ। ੩. ਬੰਧਨ। ੪. ਘੋੜੇ ਬੈਲ ਆਦਿ ਨੂੰ ਰਥ ਗੱਡੀ ਆਦਿ ਨਾਲ ਜੋਤਣ ਦਾ ਭਾਵ.


ਦੇਖੋ, ਨਯੰਤਾ। ੨. ਸੰ. नियन्तृ. ਵਿ- ਚੰਗੀ ਤਰਾਂ ਜੋਤਣ ਵਾਲਾ। ੩. ਘੋੜੇ ਰਥ ਆਦਿ ਨੂੰ ਹੱਕਣ ਵਾਲਾ.


ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ.