Meanings of Punjabi words starting from ਮ

ਜਨੁ. ਜਾਣਿਓ. ਗੋਯਾ. ਦੇਖੋ, ਮਾਨੋ ੪. "ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ." (ਚੰਡੀ ੧) ਦੇਖੋ, ਉਤਪ੍ਰੇਕ੍ਸ਼ਾ.


ਦੇਖੋ, ਮਾਣਕ। ੨. ਸੰ. ਤੋਲ. ਵਜ਼ਨ। ੩. ਤੋਲਣ ਵਾਲਾ. ਮਿਣਨ ਵਾਲਾ। ੪. ਫ਼ਾ. [مانک] ਚੰਦ੍ਰਮਾ। ੫. ਸੂਰਜ.


ਬਾਬਾ ਲਖਮੀਦਾਸ ਜੀ ਦੇ ਸੁਪੁਤ੍ਰ ਧਰਮਚੰਦ ਦਾ ਬੇਟਾ, ਜਿਸ ਦਾ ਜਨਮ ਸੰਮਤ ੧੬੦੪ ਵਿੱਚ ਹੋਇਆ। ੨. ਦੇਖੋ, ਮਾਣਕਚੰਦ.


ਰਾਜਪੂਤਾ ਜਾਤਿ. ਮਾਨਕੋਟ ਦੇ ਰਈਸ ਇਸੇ ਗੋਤ੍ਰ ਦੇ ਹਨ. ਦੇਖੋ, ਬਾਈਧਾਰ.


ਸਰਦਾਰ ਵਜੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ, ਜਿਸ ਦਾ ਜਨਮ ਮਾਘ ਵਦੀ ੭. ਸੰਮਤ ੧੮੮੩ ਨੂੰ ਹੋਇਆ. ਇਹ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਰਾਜਾ ਭਰਪੂਰ ਸਿੰਘ ਅਤੇ ਭਗਵਾਨ ਸਿੰਘ ਜੀ ਜਨਮੇ. ਇਹ ਵਡੀ ਉਮਰ ਭੋਗਕੇ ੨. ਮਾਘ ਸੰਮਤ ੧੯੫੭ ਨੂੰ ਨਾਭੇ ਗੁਰਪੁਰਿ ਸਿਧਾਰੀ. ਮਹਾਰਾਜਾ ਹੀਰਾਸਿੰਘ ਜੀ ਇਸ ਦਾ ਸਨਮਾਨ ਆਪਣੀ ਸਕੀ ਮਾਤਾ ਤੋਂ ਭੀ ਵਧਕੇ ਕਰਦੇ ਸਨ.


ਅਫ਼ਗ਼ਾਨਿਸ੍ਤਾਨ ਨਿਵਾਸੀ ਇੱਕ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸਿੱਖ ਹੋਕੇ ਉੱਤਮ ਪ੍ਰਚਾਰਕ ਹੋਇਆ.