nan
ਸੰ. रत्नाकर. ਰਤਨਾਕਰ. ਸੰਗ੍ਯਾ- ਸਮੁੰਦਰ। ੨. ਭਾਵ- ਕਰਤਾਰ. "ਰੈਣਾਇਰ ਮਹਿ ਸਭਕਿਛੁ ਹੈ, ਕਰਮੀ ਪਲੈ ਪਾਇ." (ਮਃ ੩. ਵਾਰ ਰਾਮ ੧)
ਦੇਖੋ, ਦਿਨ ਰੈਣਾਰ.
ਸੰਗ੍ਯਾ- ਰਜਨਿ. ਰਾਤ੍ਰਿ. "ਰੈਣਿ ਗਵਾਈ ਸੋਇਕੈ." (ਗਉ ਮਃ ੧) ੨. ਭਾਵ- ਉਮਰ. "ਸਭ ਮੁਕਦੀ ਚਲੀ ਰੈਣਿ." (ਸ੍ਰੀ ਮਃ ੫)
ਅੰਧਕਾਰ ਵਾਲੀ ਰਾਤਿ. ਭਾਵ ਅਵਿਦ੍ਯਾ। ੨. ਬੇਸਮਝੀ ਦੀ ਉਮਰ.
ਸੰਗ੍ਯਾ- ਰੰਗਣ ਦੀ ਮੱਟੀ. ਉਹ ਬਰਤਨ, ਜਿਸ ਵਿੱਚ ਰੰਗ ਤਿਆਰ ਕਰਕੇ ਰੱਖਿਆ ਜਾਵੇ। ੨. ਸੋਨੇ ਦਾ ਪਾਸਾ. ਸੋਧੇ ਹੋਏ ਸੋਨੇ ਦਾ ਡਲਾ। ੩. ਰਜਨਿ. ਰਾਤ੍ਰਿ. "ਆਪੇ ਦਿਨਸੁ, ਆਪੇ ਹੀ ਰੈਣੀ." (ਮਾਰੂ ਸੋਲਹੇ ਮਃ ੧) ੪. ਭਾਵ- ਉਮਰ. "ਮੈ ਸੁਖ ਵਿਹਾਣੀ ਰੈਣੀ." (ਗਉ ਮਃ ੪)
nan
ਦੇਖੋ, ਰਵਿਦਾਸ ੨.
ਦੇਖੋ, ਰੈਣ.
ਰਾਤ੍ਰਿ ਦੇ ਮਿਟਾਉਣ ਵਾਲਾ ਸੂਰਜ. (ਸਨਾਮਾ)
ਸੂਰਜ ਨੂੰ ਧਾਰਨ ਵਾਲਾ ਆਕਾਸ਼. (ਸਨਾਮਾ)
ਦੇਖੋ, ਰਜਨੀਚਰ.