Meanings of Punjabi words starting from ਕ

ਕੱਟ ਦਿੱਤੀ. ਕੱਟ ਦੇਵੇ. ਕੱਟ ਦਿੱਤੇ. ਕੱਟਦਾ ਹੈ. ਦੇਖੋ, ਕਾਟਨਾ. "ਨਾਕਹੁ ਕਾਟੀ ਕਾਨਹੁਕਾਟੀ." (ਆਸਾ ਕਬੀਰ) "ਕਹੁ ਨਾਨਕ ਗੁਰ ਬੰਧਨ ਕਾਟੇ." (ਸਾਰ ਮਃ ੫) "ਸਤਿਗੁਰੁ ਸਿਖ ਕੇ ਬੰਧਨ ਕਾਟੈ." (ਸੁਖਮਨੀ)


ਦੇਖੋ, ਗਿਲਹਰੀ.


ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)


ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)


ਦੇਖੋ, ਰੋਟੀ ਕਾਠ ਕੀ.


ਦੇਖੋ, ਕਠਗੜ੍ਹ। ੨. ਇਸ ਨਾਉਂ ਦੇ ਕਈ ਪਿੰਡ ਦੇਖੀਦੇ ਹਨ। ੩. ਖ਼ਾ. ਚਿੱਤਾ. ਚਿਖਾ.


ਕਾਠ ਦਾ ਸ਼ਿਕੰਜੇ ਵਿੱਚ ਲੱਤ ਫਸਾਕੇ ਜੰਦ੍ਰਾ ਮਾਰਨਾ. ਪੁਰਾਣੇ ਸਮੇਂ ਇਹ ਕਰੜੀ ਸਜਾ ਲੋਕਾਂ ਨੂੰ ਦਿੱਤੀ ਜਾਂਦੀ ਸੀ. ਖਾਸ ਕਰਕੇ ਮਾਲੀ ਅਹੁਦੇਦਾਰ ਜਿਮੀਦਾਰਾਂ ਨੂੰ ਮੁਆਮਲਾ ਵਸੂਲ ਕਰਨ ਲਈ ਕਾਠ ਮਾਰਿਆ ਕਰਦੇ ਸਨ.