Meanings of Punjabi words starting from ਚ

ਦੇਖੋ, ਚੈਤ੍ਯ ਅਤੇ ਚੈਤ੍ਰ.


ਸੰ. ਚੈਤ੍ਯ ਤਰੁ. ਸੰਗ੍ਯਾ- ਪਿੱਪਲ। ੨. ਦੇਖੋ, ਚੇਤਕੀ.


ਸੰ. ਸੰਗ੍ਯਾ- ਚੇਤ ਦਾ ਮਹੀਨਾ. ਉਹ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਚਿਤ੍ਰਾ ਨਛਤ੍ਰ (ਨਕ੍ਸ਼੍‍ਤ੍ਰ) ਹੋਵੇ. ਚਾਂਦ੍ਰ (ਚੰਦ ਦੇ ਸੰਵਤ (ਸੰਮਤ) ਦਾ ਪਹਿਲਾ ਮਹੀਨਾ.


ਸੰਗ੍ਯਾ- ਚਿਤ੍ਰਰਥ ਨਾਮਕ ਗੰਧਰਵ ਦਾ ਲਾਇਆ ਹੋਇਆ ਬਾਗ, ਜੋ ਕੁਬੇਰ ਦੇ ਕ਼ਬਜੇ ਵਿੱਚ ਹੈ। ੨. ਚੰਦ੍ਰਵੰਸ਼ੀ ਰਾਜਾ ਕੁਰੁ ਦਾ ਇੱਕ ਪੁਤ੍ਰ.


ਸੰਗ੍ਯਾ- ਸੁਖ. ਸ਼ਾਂਤਿ. "ਹਰਿ ਪਿਰ ਬਿਨੁ ਚੈਨ ਨ ਪਾਈਐ." (ਮਾਝ ਦਿਨ ਰੈਣ) ੨. ਦੇਖੋ, ਚਯਨ.