Meanings of Punjabi words starting from ਜ

ਫ਼ਾ. [جُفت] ਜੋੜਾ। ੨. ਜਿਸਤ (ਜਸਤ). even. ਦੋ, ਚਾਰ, ਅੱਠ ਆਦਿ। ੩. ਵਿਆਹੀ ਹੋਈ ਇਸਤ੍ਰੀ। ੪. ਵਿ- ਜੁੜਿਆ ਹੋਇਆ.


ਵਿ- ਯੁਵਨ. ਜੁਆਨ. ਤਰੁਣ। ੨. ਸੰਗ੍ਯਾ- ਯੌਵਨ. ਯੁਵਾ ਅਵਸ੍‍ਥਾ. "ਜੁਬਣ ਮਯ ਮੱਤੀ." (ਦੱਤਾਵ) ਜੋਬਨ ਦੇ ਨਸ਼ੇ ਵਿੱਚ ਮਸ੍ਤ.


ਦੇਖੋ, ਜੁਬਣ ੨.


ਵਿ- ਯੌਵਨਹੀਨ. ਜੋਬਨਰਹਿਤ. ਭਾਵ- ਬੁੱਢਾ. "ਜਿਮ ਜੁਬਣਹੀਣ ਲਪਟਾਇ ਨਾਰਿ." (ਰਾਮਾਵ)


ਦੇਖੋ, ਜੁਬਣ.


ਵਿ- ਯੁਵਾ. ਜਵਾਨ.


ਰਸਨਾ ਅਤੇ ਬੋਲੀ (ਭਾਸਾ). ਦੇਖੋ, ਜਬਾਂ ਅਤੇ ਜਬਾਨ. "ਸਮਸਤੁਲ ਜੁਬਾਂ ਹੈ." (ਜਾਪੁ)