Meanings of Punjabi words starting from ਨ

ਵਿ- ਰਸ ਬਿਨਾ. ਬੇਸੁਆਦ। ੨. ਰਸ ਦਾ ਤ੍ਯਾਗੀ."ਹੋਇ ਨਿਰਸ ਸੁਰਸ ਪਹਿਚਾਨਿਆ." (ਗਉ ਬਾਵਨ ਕਬੀਰ) ੩. ਰਸ (ਜਲ) ਬਿਨਾ. "ਨਿਰਸ ਮੇਘ ਹਨਐ ਗੇ ਨਿਜ ਦੇਸੂ." (ਨਾਪ੍ਰ) ੪. ਦੇਖੋ, ਨੀਰਸ.


ਸੰ. ਵਿ- ਹਟਾਇਆਹੋਇਆ। ੨. ਤ੍ਯਾਗਿਆ. ਤਰਕ ਕੀਤਾ.


ਸੰ. ਨਿਰਸ੍‍ਤ੍ਰ. ਵਿ- ਅਸ੍‍ਤ੍ਰ ਰਹਿਤ. ਜਿਸ ਪਾਸ ਸ਼ਸਤ੍ਰ ਨਹੀਂ.


ਸੰ. ਸੰਗ੍ਯਾ- ਮਾਰਨਾ. ਵਧ। ੨. ਹਟਾਉਣਾ. ਦੂਰ ਕਰਨਾ। ੩. ਫੈਂਕਣਾ. ਸਿੱਟਣਾ। ੪. ਨਿਕਲਣਾ। ਪ ਨਿਰ- ਅਸ਼ਨ. ਬਿਨਾ ਭੋਜਨ. ਨਿਰਾਹਾਰ.


ਵਿ- ਬਿਨਾ ਸੰਸੇ. ਨਿਰਸੰਦੇਹ."ਭਵਸਾਗਰ ਕੋ ਨਿਰਸੰਸ ਤਰੋ." (ਨਾਪ੍ਰ) ੨. ਸੰ. नृशंस- ਨ੍ਰਿਸ਼ੰਸ. ਬੇਰਹ਼ਮ ਕ੍ਰੂਰ. ਨਿਰਦਯ.


ਵਿ- ਬਿਨਾ ਸ਼ੰਕਾ. ਨਿਰਸੰਦੇਹ. ਨਿਃ ਸ਼ੰਕ.