ਸੰਗ੍ਯਾ- ਵਾਰਿ (ਜਲ) ਨੂੰ ਸੋਖਣ ਵਾਲਾ. ਪਵਨ. ਵਾਯੁ। ੨. ਅਗਨਿ। ੩. ਦੇਖੋ, ਬਾਰਹਾ ੩
nan
ਬਾਲਕ. ਬੱਚਾ. "ਤੁਮ ਮਾਤ ਪਿਤਾ ਹਮ ਬਾਰਿਕ ਤੇਰੇ." (ਸੁਖਮਨੀ) "ਜਿਉ ਬਾਰਿਕੁ ਪੀ ਖੀਰ ਅਘਾਵੈ." (ਮਾਝ ਮਃ ੫)
ਸੰ. ਵਾਰਿਜ. ਵਿ- ਵਾਰਿ (ਜਲ) ਤੋਂ ਪੈਦਾ ਹੋਇਆ। ੨. ਸੰਗ੍ਯਾ- ਕਮਲ. "ਬਾਰਿਜ ਸਮ ਕੋਮਲ ਕਰ ਰਾਜਤ." (ਗੁਪ੍ਰਸੂ) ੩. ਮੱਛੀ. (ਸਨਾਮਾ) ਦੇਖੋ, ਬਾਰਿਜਤ੍ਰਾਣ। ੪. ਬਿਰਛ. (ਸਨਾਮਾ) ਦੇਖੋ, ਬਾਰਿਜਪ੍ਰਿਸਟਣਿ। ੫. ਦੇਖੋ, ਵਾਰਿਜੁ.
ਸੰਗ੍ਯਾ- ਵਾਰਿਜ (ਮੱਛੀ) ਨੂੰ ਪਨਾਹ ਦੇਣ ਵਾਲਾ, ਸਮੁੰਦਰ. ਦੇਖੋ, ਬਾਰਿਜਤ੍ਰਾਣ ਈਸਰਾਸਤ੍ਰ। ੨. ਤਾਲ. (ਸਨਾਮਾ)
ਵਾਰਿਜ (ਮੱਛੀ) ਨੂੰ ਤ੍ਰਾਣ (ਪਨਾਹ) ਦੇਣ ਵਾਲਾ ਸਮੁੰਦਰ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਸੀ (ਪਾਸ਼) "ਬਾਰਿਜਤ੍ਰਾਣ ਬਖਾਨਕੈ ਈਸਰਾਸਤ੍ਰ ਕੈ ਦੀਨ। ਨਾਮ ਪਾਸਿ ਕੋ ਹੇਤ ਹੈਂ ਚਤੁਰ ਲੀਜਿਯੋ ਚੀਨ." (ਸਨਾਮਾ)
ਸੰਗ੍ਯਾ- ਵਾਰਿ (ਜਲ) ਨੂੰ ਪੈਦਾ ਕਰਨਾ ਵਾਲੀ ਪ੍ਰਿਥਿਵੀ. (ਸਨਾਮਾ)
ਵਾਰਿਜ (ਕਾਠ) ਦੀ ਹੈ ਪਿੱਠ ਜਿਸ ਦੀ. ਕਾਠ ਦੇ ਕੁੰਦੇ ਵਾਲੀ ਬੰਦੂਕ. (ਸਨਾਮਾ)
nan
ਦੇਖੋ, ਬਾਰਿਜ। ੨. ਵਾਰਿ (ਸਮੁੰਦਰ) ਤੋਂ ਪੈਦਾ ਹੋਈ ਲਕ੍ਸ਼੍ਮੀ. "ਬਾਰਿਜੁ ਕਰਿ ਦਾਹਿਣੈ." (ਸਵੈਯੇ ਮਃ ੩. ਕੇ) ਸੱਜੇ ਹੱਥ ਲਕ੍ਸ਼੍ਮੀ ਹਾਜਿਰ ਖੜੀ ਹੈ.
ਕਾਠ. ਦੇਖੋ, ਨੀਰਤਰ.
nan