Meanings of Punjabi words starting from ਮ

ਸੰ. ਵਿ- ਮਾਨ ਦੇਣ ਵਾਲਾ। ੨. ਫ਼ਾ. [ماند] ਰਹਿੰਦਾ ਹੈ. ਰਹੇ. ਰਹੇਗਾ. ਦੇਖੋ, ਮਾਂਦਨ.


ਇਹ ਮਾਂਧਾਤਾ ਦਾ ਰੂਪਾਂਤਰ ਹੈ. ਦੇਖੋ, ਮਾਂਧਾਤਾ. "ਬਲੀ ਪ੍ਰਿੱਥੀਅੰ ਮਾਨਧਾਤਾ ਮਹੀਪੰ." (ਵਿਚਿਤ੍ਰ)


ਕ੍ਰਿ- ਮਨ ਵਿੱਚ ਲਿਆਉਣਾ। ੨. ਅੰਗੀਕਾਰ ਕਰਨਾ। ੩. ਮਨਨ ਕਰਨਾ. ਵਿਚਾਰ ਕਰਨਾ। ੪. ਉਪਾਸਨਾ. ਪੂਜਣਾ. "ਮ਼ਾਨਹਿ ਬ੍ਰਹਮਾਦਿਕ ਰੁਦ੍ਰਾਦਿਕ." (ਸਵੈਯੇ ਮਃ ੪. ਕੇ)


ਸੰ. ਮਾਨਿਨੀ. ਵਿ- ਮਾਨਵਾਲੀ. "ਮਾਨਨਿ! ਮਾਨ ਵਵਾਈਐ." (ਬਿਲਾ ਛੰਤ ਮਃ ੫)


ਵਿ- ਸਨਮਾਨ ਯੋਗ੍ਯ। ੨. ਮੰਨਣ ਲਾਇਕ.


ਹੰਕਾਰ ਟੁੱਟਣ ਦਾ ਭਾਵ। ੨. ਸਨਮਾਨ (ਆਦਰ) ਦਾ ਮਿਟਣਾ. ਦੇਖੋ, ਮਾਨ ਅਤੇ ਭੰਗ.


ਦੇਖੋ, ਮਾਨ ਅਤੇ ਮਹਤੁ.


ਮਾਪ ਦਾ ਮਾਪ। ੨. ਸਨਮਾਨ ਦਾ ਮਾਨ (ਆਦਰ) ੩. ਮਾਨ੍ਯ ਦੇਵਤਾਦਿ ਕਰਕੇ ਮਾਨਨੀਯ. "ਨਮੋ ਮਾਨਮਾਨੇ." (ਜਾਪੁ)


ਦੇਖੋ, ਮਾਨਵੀ. ੪