ਰਜਨੀਪਤਿ, ਚੰਦ੍ਰਮਾ.
ਚੰਦ੍ਰਮਾ ਨੂੰ ਧਾਰਨ ਵਾਲਾ ਆਕਾਸ਼. (ਸਨਾਮਾ)
ਰਾਤ੍ਰਿ ਨੂੰ ਰਮਣ (ਭੋਗਣ) ਵਾਲਾ, ਚੰਦ੍ਰਮਾ. (ਸਨਾਮਾ)
ਰਜਨੀਰਮਣ (ਚੰਦ੍ਰਮਾ) ਨਾਲ ਹੈ ਜਿਸ ਦਾ ਸੰਬੰਧ, ਚੰਦ੍ਰਭਾਗਾ ਨਦੀ. (ਸਨਾਮਾ)
ਸੰਗ੍ਯਾ- ਰਾਤ੍ਰਿ. ਰਜਨੀ. "ਵਧੁ ਸੁਖੁ ਰੈਨੜੀਏ, ਪ੍ਰਿਆ ਪ੍ਰੇਮੁ ਲਗਾ." (ਬਿਹਾ ਛੰਤ ਮਃ ੫) ੨. ਭਾਵ- ਉਮਰ.
ਰਾਤ੍ਰਿ ਮੇਂ. ਰਾਤ ਵਿੱਚ. "ਰੈਨੜੀਐ ਚਾਮਕਨਿ ਤਾਰੇ." (ਆਸਾ ਛੰਤ ਮਃ ੫)
ਸਮੁੰਦਰ. ਦੇਖੋ, ਰੈਣਾਇਰ. "ਰੈਨਾਇਰ ਬਿਛੋਰਿਆ, ਰਹੁ ਰੇ ਸੰਖ! ਮਝੂਰਿ." (ਸ. ਕਬੀਰ) ਦੇਖੋ, ਮਝੂਰਿ.
ਰਾਤ੍ਰਿ ਮੇਂ ਰਾਤ ਵੇਲੇ. "ਜਿਉ ਸੁਪਨਾ ਰੈਨਾਈ." (ਸਾਰ ਮਃ ੯) ੨. ਰਾਤ੍ਰਿ ਨਾਲ ਹੈ ਜਿਸ ਦਾ ਸੰਬੰਧ। ੩. ਰਾਤ੍ਰਿਭਰ. ਸਾਰੀ ਰਾਤ. ਦੇਖੋ, ਦਿਨ ਰੈਨਾਈ। ੪. ਰਿਣੀ. ਕਰਜਾਈ. "ਸਕਲ ਲੋਕ ਠਟਕੇ ਰਹੇ ਰੈਨਾਈ ਲਖਪਾਇ." (ਚਰਿਤ੍ਰ ੭੫)
ਰਜਨਿ (ਰਾਤ੍ਰਿ) ਦਾ ਅਧਿਪਤਿ (ਸ੍ਵਾਮੀ), ਚੰਦ੍ਰਮਾ.
ਸੰਗ੍ਯਾ- ਰਜਨੀ. ਰਾਤ੍ਰਿ. "ਰੈਨਿ ਦਿਨਸੁ ਪ੍ਰਭੁ ਸੇਵ ਕਮਾਨੀ." (ਰਾਮ ਮਃ ੫)#੨. ਭਾਵ- ਕਾਲੇ ਕੇਸ਼ਾਂ ਵਾਲੀ ਯੁਵਾ ਅਵਸਥਾ. "ਰੈਨਿ ਗਈ, ਮਤ ਦਿਨੁ ਭੀ ਜਾਇ." (ਸੂਹੀ ਕਬੀਰ) ਦਿਨ ਤੋਂ ਭਾਵ- ਚਿੱਟੇ ਕੇਸ਼ਾਂ ਵਾਲੀ ਵ੍ਰਿੱਧਾਵਸਥਾ ਹੈ.
ਰਾਤ੍ਰਿਦਿਨ. ਭਾਵ- ਹਰ ਵੇਲੇ. "ਆਸਾ ਪਿਆਸੀ ਰੈਨਿਦਿਨੀਅਰੁ." (ਬਿਹਾ ਛੰਤ ਮਃ ੫)
ਰਜਨੀ- ਰਾਤ੍ਰਿ। ੨. ਰੰਗ ਦੀ ਮੱਟੀ. ਰੰਗ ਦਾ ਪਾਤ੍ਰ. "ਤਨੁ ਰੈਨੀ ਮਨੁ ਪੁਨਰਪਿ ਕਰਿਹਉ." (ਆਸਾ ਕਬੀਰ) "ਰੰਗਰੇਜ ਕੀ ਰੈਨੀ ਜ੍ਯੋਂ ਫੂਟਕੈ ਫੈਲੀ." (ਚੰਡੀ ੧) ੩. ਰਾਜਪੂਤਾਨੇ ਵਿੱਚ ਗਾੜ੍ਹੇ ਵਸਤ੍ਰ ਵਿੱਚ ਦੀ ਅਫੀਮ ਦਾ ਟਪਕਾਇਆ ਹੋਇਆ ਕੁਸੁੰਭੀ ਸਾਫ ਜਲ ਭੀ "ਰੈਨੀ" ਸਦਾਉਂਦਾ ਹੈ, ਜਿਸ ਨੂੰ ਅਫੀਮੀ ਪੀਂਦੇ ਅਤੇ ਮਿਹਮਾਨਾਂ ਨੂੰ ਪਿਆਉਂਦੇ ਹਨ.