Meanings of Punjabi words starting from ਸ

ਸੰਗ੍ਯਾ- ਸਰ (ਸਰਕੁੜੇ) ਦਾ ਝੁੰਡ। ੨. ਸਰਕੁੜੇ ਦੇ ਕਾਨੇ. ਸ਼ਰਕਾਂਡ ਸਮੁਦਾਇ.


ਸੰ. सर्वाङ्ग. ਸਾਰੇ ਅੰਗ। ੨. ਸੰਪੂਰਣ ਦੇਹ.


ਫ਼ਾ. [سرورواں] ਚਲਦਾ ਹੋਇਆ ਸਰੂ. ਜੰਗਮ ਸਰੂ (ਸਰਵ). ਭਾਵ- ਮਾਸ਼ੂਕ.


ਸੰਗ੍ਯਾ- ਸ਼ਰਾਬ ਦਾ ਸੰਖੇਪ.#"ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਬਾਰੁx#ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉx#ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ."#(ਸ੍ਰੀ ਮਃ ੧)#੨. ਫ਼ਾ. [سرا] ਘਰ। ੩. ਮੁਸਾਫਿਰਖਾਨਾ। ੪. ਅ਼. [شرع] ਸ਼ਰਅ਼. ਸਿੱਧਾ ਰਾਹ। ੫. ਧਰਮ ਦੀ ਮਰਯਾਦਾ. "ਸੁਣਿਐ ਸਰਾ ਗੁਣਾ ਕੇ ਗਾਹ." (ਜਪੁ)


ਦੇਖੋ, ਸ੍ਰਾਵਗ.