Meanings of Punjabi words starting from ਕ

ਵਿ- ਕਾਠ ਜੇਹਾ ਕਰੜਾ। ੨. ਕਾਠ ਦਾ। ੩. ਜੋ ਪਿਉਂਦੀ (ਪਿਵੰਦੀ) ਨਹੀਂ. ਜਿਵੇਂ- ਕਾਠਾ ਅੰਬ, ਕਾਠਾ ਬੇਰ। ੪. ਦੋਖੋ, ਕਾਸ੍ਟਾ.


ਦੇਖੋ, ਕਾਠੀਆਵਾੜ.


ਸੰਗ੍ਯਾ- ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨. ਕਾਸ੍ਠ. ਕਾਠ. ਇੰਧਨ. ਲੱਕੜ. "ਕਾਠੀ ਧੋਇ ਜਲਾਵਹਿ." (ਆਸਾ ਕਬੀਰ) "ਤਨੁ ਭਇਆ ਕਾਠੀ." (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। ੩. ਸ਼ਰੀਰ ਦਾ ਪਿੰਜਰ। ੪. ਸੰ. ਕਾਸ੍ਠਾ. ਸ੍‌ਥਿਤੀ. ਠਹਿਰਾਉ. "ਕਾਠੀ ਭਿੰਨ ਭਿੰਨ ਭਿੰਨ ਤਣੀਏ." (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ.


ਇੱਕ ਰਾਜਪੂਤ ਗੋਤ੍ਰ. ਦੇਖੋ, ਕਾਠੀਆਵਾੜ.


ਕਾਠੀਆ ਜਾਤਿ ਦੇ ਰਾਜਪੂਤਾਂ ਦਾ ਦੇਸ਼. ਸੁਰਾਸ੍ਟ੍ਰ ਦੇਸ਼. ਬੰਬਈ ਹਾਤੇ ਵਿੱਚ ਕੱਛ ਦੀ ਖਾਡੀ ਤੋਂ ਲੈ ਕੇ ਖੰਭਾਤ ਦੀ ਖਾਡੀ ਤੀਕ ਗੁਜਰਾਤ ਦੇ ਪੱਛਮੀ ਭਾਗ ਵਿੱਚ ਇਹ ਦੇਸ਼ ਹੈ. ਇਸ ਦੀ ਲੰਬਾਈ ੨੨੦ ਮੀਲ, ਚੌੜਾਈ ੧੬੫ ਮੀਲ ਹੈ. ਰਕਬਾ ੨੦, ੮੮੨ ਵਰਗ ਮੀਲ ਅਤੇ ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੨, ੫੪੨, ੫੩੫ ਹੈ.


ਸ਼੍ਰੀ ਨਗਰ, ਕਸ਼ਮੀਰ ਦੀ ਰਾਜਧਾਨੀ, ਦਾ ਇੱਕ ਦਰਵਾਜ਼ਾ, ਜੋ ਪੁਰਾਣੇ ਸਮੇਂ ਸੁੰਦਰ ਕਾਠ ਦਾ ਬਣਿਆ ਹੋਇਆ ਸੀ. ਇਸੇ ਦਰਵਾਜ਼ੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਗਰ ਵਿੱਚ ਪ੍ਰਵੇਸ਼ ਹੋਏ ਹਨ. "ਜਹਾਂ ਹੁਤੋ ਕਾਠੀ ਦਰਵਾਜਾ। ਕਿਯੋ ਪ੍ਰਵੇਸ਼ ਗਰੀਬਨਿਵਾਜਾ." (ਗੁਪ੍ਰਸੂ)


ਪੁਰਾਣੇ ਸਮੇਂ ਦੀ ਇੱਕ ਵੰਡ (ਤਕਸੀਮ), ਜੋ ਹਰ ਘੋੜੇ ਪਿੱਛੇ ਇੱਕੋ ਜੇਹੀ ਹੁੰਦੀ ਸੀ. ਜੇ ਮੁਲਕ ਸੌ ਸਵਾਰ ਨੇ ਮਿਲਕੇ ਫਤੇ ਕੀਤਾ ਹੈ, ਤਦ ਸਰਦਾਰ ਅਤੇ ਸਿਪਾਹੀ ਦਾ ਖ਼ਿਆਲ ਕਿਨਾਰੇ ਰੱਖਕੇ, ਹਰੇਕ ਕਾਠੀ (ਘੋੜੇ) ਪਿੱਛੇ ਇੱਕੋ ਜੇਹਾ ਸੌ ਹਿੱਸੇ ਵਿੱਚ ਵੰਡਣਾ.