nan
nan
nan
ਅ਼. [جُملہ] ਸੰਗ੍ਯਾ- ਜੋੜ. ਮੀਜ਼ਾਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਕਈ ਥਾਂਈਂ ਸ਼ਬਦਾਂ ਦੀ ਗਿਣਤੀ ਕਰਕੇ ਜੋੜ ਦੇ ਅੰਗ ਦਿੱਤਾ ਹੈ, ਉਸ ਥਾਂ ਜੁਮਲਾ ਅਰ ਜੁਮਿਲਾ ਸ਼ਬਦ ਆਇਆ ਹੈ। ੨. ਕ੍ਰਿ. ਵਿ- ਤਮਾਮ. ਸਭ.
ਸੰ. ਯਮਲ- ਅਜੁਨ. ਅਰਜੁਨ ਬਿਰਛਾਂ ਦਾ ਜੋੜਾ. ਦੇਖੋ, ਜਮਲਾਰਜਨ.
ਅ਼. [جُمعہ] ਜੁਮਅ਼ਹ. ਏਕਤ੍ਰ ਹੋਣ ਦਾ ਦਿਨ. ਇਸਲਾਮ ਮਤ ਅਨੁਸਾਰ ਸ਼ੁਕ੍ਰਵਾਰ ਪਵਿਤ੍ਰ ਦਿਨ ਹੈ. ਇਹ ਉਹ ਦਿਨ ਹੈ, ਜਿਸ ਵਿੱਚ ਆਦਮ ਨੂੰ ਖ਼ੁਦਾ ਬਹਿਸ਼ਤ ਦੇ ਬਾਗ਼ ਵਿੱਚ ਲੈ ਗਿਆ ਸੀ. ਕ਼ਯਾਮਤ ਦੇ ਦਿਨ ਕ਼ਬਰਾਂ ਵਿੱਚੋਂ ਉਠਕੇ ਆਦਮੀ ਇਸੇ ਦਿਨ ਖ਼ੁਦਾ ਅੱਗੇ ਅਖ਼ੀਰੀ ਫੈਸਲੇ ਲਈ ਪੇਸ਼ ਹੋਣਗੇ.#ਮਿਸ਼ਕਾਤ ਵਿੱਚ ਲਿਖਿਆ ਹੈ ਕਿ ਜੋ ਜੁਮੇ ਦੇ ਦਿਨ ਦੁਪਹਿਰ ਦੀ ਨਮਾਜ਼ ਵੇਲੇ ਇੱਕਮਨ ਹੋਕੇ ਖ਼ੁਤ਼ਬਾ ਸੁਣਦਾ ਹੈ, ਉਸ ਦੇ ਹਫ਼ਤੇ ਦੇ ਪਾਪ ਦੂਰ ਹੋ ਜਾਂਦੇ ਹਨ.#"ਰੋਜ਼ੇ ਜੁਮਅ਼ਹ ਮੋਮਨਾਨੇ ਪਾਕਬਾਜ਼।#ਗਿਰਦ ਮੇ ਆਯੰਦ ਅਜ਼ ਬਹਿਰੇ ਨਮਾਜ਼." (ਜ਼ਿੰਦਗੀ)
nan
ਅ਼. [جامعمسجِد] ਜਾਮਅ਼ ਮਸਜਿਦ. ਉਹ ਮਸੀਤ, ਜਿਸ ਵਿੱਚ ਮੁਸਲਮਾਨ ਪ੍ਰਾਰਥਨਾ ਲਈ ਜਮਾ ਹੋਣ. ਖ਼ਾਸ ਕਰਕੇ ਸ਼ੁਕ੍ਰਵਾਰ ਦੇ ਦਿਨ ਜਿਸ ਮਸਜਿਦ ਵਿੱਚ ਏਕਤ੍ਰਤਾ ਹੋਵੇ. ਇਸ ਨਾਉਂ ਦੀਆਂ ਮਸੀਤਾਂ ਬਹੁਤ ਸ਼ਹਿਰਾਂ ਵਿੱਚ ਦੇਖੀਆਂ ਜਾਂਦੀਆਂ ਹਨ, ਪਰ ਸ਼ਾਹਜਹਾਂ ਦੀ ਸਨ ੧੬੫੦ ਵਿੱਚ ਬਣਾਈ ਦਿੱਲੀ ਦੀ, ਅਤੇ ਔਰੰਗਜ਼ੇਬ ਦੀ ਸਨ ੧੬੭੩ ਵਿੱਚ ਤਿਆਰ ਕਰਵਾਈ ਕਿਲੇ ਪਾਸ ਲਹੌਰ ਦੀ, ਬਹੁਤ ਪ੍ਰਸਿੱਧ ਹਨ.