Meanings of Punjabi words starting from ਦ

ਲੁਕੀ. ਛਿਪੀ. ਦੇਖੋ, ਦੁਰਾਉਣਾ। ੨. ਫ਼ਾ. [دُّرانی] ਦੁੱਰਾਨੀ. ਸੱਗ੍ਯਾ- ਸੱਦੋਜ਼ਈ ਪਠਾਣ, ਜਿਨ੍ਹਾਂ ਦੀ ਅੱਲ ਅਬਦਾਲੀ ਹੈ, ਉਨ੍ਹਾਂ ਵਿੱਚੋਂ ਅਹ਼ਮਦ ਸ਼ਾਹ ਨੂੰ "ਦੁੱਰੇ ਦੁੱਰਾਨ" (ਮੋਤੀਆਂ ਦਾ ਮੋਤੀ) ਪਦਵੀ ਫ਼ਕ਼ੀਰ ਸਾਬਰਸ਼ਾਹ ਨੇ ਦਿੱਤੀ, ਜਿਸ ਦਾ ਸੰਖੇਪ ਦੁੱਰਾਨੀ ਹੋ ਗਿਆ. ਹੁਣ ਸੱਦੋਜ਼ਈ ਪਠਾਣ ਦੁੱਰਾਨੀ ਸਦਾਉਂਦੇ ਹਨ.


ਲੁਕਿਆ. ਛਿਪਿਆ. ਦੇਖੋ, ਦੁਰਾਉਣਾ। ੨. ਦੁਰ- ਆਨਨ ਵਾਲਾ. ਭੈੜੇ ਮੂੰਹ ਵਾਲਾ. "ਚੀਰਾ ਦਾਗੜਦੰ ਦੁਰਾਨੋ." (ਰਾਮਾਵ) ਦੁਰਾਨਨ ਦੈਤ ਚੀਰ- ਦਿੱਤਾ.


ਸੰ. ਵਿ- ਦੁਸਪ੍ਰਾਪ੍ਯ. ਦੁਰਲਭ.


ਵਿ- ਦੂਰ ਦਾ. ਲੰਮਾ. ਦੂਰ ਦਾ ਹੈ ਸੰਬੰਧ ਜਿਸ ਨਾਲ. "ਪਰਿਵਾਰ ਦੁਰਾਲਾ." (ਭਾਗੁ)


ਸੰਗ੍ਯਾ- ਖੋਟਾ ਵਚਨ। ੨. ਵਿ- ਬੁਰਾ ਵਚਨ ਬੋਲਣ ਵਾਲਾ.


ਦੇਖੋ, ਦੁਰਾਉ. "ਕਰ ਬਹੁ ਅਪਨ ਦੁਰਾਵ." (ਨਾਪ੍ਰ)


ਦੇਖੋ, ਦੁਰਾਉਣਾ.


ਦੇਖੋ, ਦੁਰਤ.


ਲੁਕੀ. ਛਿਪੀ. ਦੇਖੋ, ਦੁਰਣਾ.


ਫ਼ਾ. [دُرُست] ਵਿ- ਜੋ ਹੱਛੀ ਦਸ਼ਾ ਵਿੱਚ ਹੋਵੇ. ਠੀਕ। ੨. ਨਿਰਦੋਸ। ੩. ਸਹੀ. ਸ਼ੁੱਧ.