Meanings of Punjabi words starting from ਨ

ਦੇਖੋ, ਨਿਰਾਹਾਰ. "ਨਿਰਹਾਰਵਰੀਤ ਆਪਰਸਾ." (ਸ੍ਰੀ ਅਃ ਮਃ ਪ)


ਵਿ- ਨਿਰਹਾਰਵ੍ਰਤੀ. ਐਸਾ ਵ੍ਰਤ ਰੱਖਣ ਵਾਲਾ ਜੋ ਕਿਸੇ ਤਰਾਂ ਦਾ ਆਹਾਰ ਨਾ ਕਰੇ.


ਵਿ- ਨਿਰਹਾਰ ਰਹਿਣ ਵਾਲਾ. ਆਹਾਰ (ਭੋਜਨ) ਦਾ ਤ੍ਯਾਗੀ."ਨਿਰਹਾਰੀ ਕੇਸਵ ਨਿਰਵੈਰਾ." (ਮਾਝ ਮਃ ਪ)


ਵਿ- ਹੰਕਾਰ ਬਿਨਾ. ਹਲੀਮ.


ਸੰ. ਅਨੁਰਕ੍ਤ. ਵਿ- ਪ੍ਰੀਤਿਵਾਨ. ਆ਼ਸਕ਼। ੨. ਲੀਨ. ਧ੍ਯਾਨਪਰਾਇਣ."ਸਤ੍ਰੁ ਮੋ ਭਯੋ ਨਿਰਕਤ." (ਨਰਸਿੰਘਾਵ)


ਦੇਖੋ, ਨਿਰਖਨਾ। ੨. ਫ਼ਾ. [نِرخ] ਨਿਰਖ਼. ਸੰਗ੍ਯਾ- ਭਾਉ ਮੁੱਲ. ਸੰ. निर्सा । ੩. ਸੰ. ਨਿਰੀਕ੍ਸ਼੍ਯ. ਵਿ- ਦੇਖਣ ਯੋਗ੍ਯ."ਤਬ ਲੇ ਨਿਰਖਹਿ ਨਿਰਖ ਮਿਲਾਵਾ." (ਗਉ ਬਾਵਨ ਕਬੀਰ) ਤੱਕਣ ਵਾਲੇ (ਜਿਗ੍ਯਾਸੂ) ਨਾਲ ਕਰਤਾਰ (ਜਿਸ ਨੂੰ ਦੇਖਰਿਹਾ ਸੀ) ਮਿਲਾਇਆ.


ਸੰ. ਨਿਰੀਕ੍ਸ਼੍‍ਣ. ਦੇਖਣਾ. "ਨਿਰਖਉ ਤੁਮਰੀ ਓਰ." (ਧਨਾ ਮਃ ਪ) ੨. ਵਿਚਾਰਨਾ. ਸੋਚਣਾ. ਧ੍ਯਾਨ ਕਰਨਾ. "ਨਿਰਖਤ ਨਿਰਖਤ ਜਬ ਜਾਇ ਪਾਵਾ."(ਗਉ ਬਾਵਨ ਕਬੀਰ)


ਦੇਖੋ, ਨਿਰਕ੍ਸ਼੍‍ਰ.


ਸੰ. ਨਿਰੀਕ੍ਸ਼੍‍ਤ. ਵਿ- ਦੇਖਿਆਹੋਇਆ। ੨ਜਾਂਚਿਆ. ਪੜਤਾਲਿਆ.