Meanings of Punjabi words starting from ਬ

ਦੇਖੋ, ਜਲਤਰੰਗ, "ਡਫ ਬਾਰਿਤਰੰਗ ਰਬਾਬ ਤੁਰੀ." (ਕਲਕੀ)


ਸੰ. ਵਾਰਿਦ. ਵਿ- ਵਾਰਿ (ਪਾਣੀ) ਦੇਣ ਵਾਲਾ। ੨. ਸੰਗ੍ਯਾ- ਬੱਦਲ. ਮੇਘ। ੩. ਪ੍ਰਿਥਿਵੀ, ਜਿਸ ਵਿੱਚੋਂ ਪਾਣੀ ਨਿਕਲਦਾ ਹੈ. (ਸਨਾਮਾ) ੪. ਦੇਖੋ, ਬਾਰਦ ੨


ਸੰਗ੍ਯਾ- ਵਾਰਿਦ (ਮੇਘ) ਦਾ ਵੇਰੀ ਪਵਨ. ਵਾਯੁ. (ਸਨਾਮਾ) ੨. ਵਾਰਿਦ (ਪ੍ਰਿਥਿਵੀ) ਦਾ ਵੈਰੀ ਜਲ. (ਸਨਾਮਾ) ਪਾਣੀ ਮਿੱਟੀ ਨੂੰ ਖਾਰ ਦਿੰਦਾ ਹੈ.


ਸੰਗ੍ਯਾ- ਵਾਰਿਦ (ਮੇਘ) ਜੇਹਾ ਨਾਦ ਕਰਨ ਵਾਲਾ ਰਾਵਣ ਦਾ ਪੁਤ੍ਰ, ਮੇਘਨਾਦ, "ਬਾਰਿਦਨਾਦ ਅਕੰਪਨ ਸੇ." (ਵਿਚਿਤ੍ਰ)


ਸੰਗ੍ਯਾ- ਵਾਰਿ ਦੈਨੀ. ਜਲ ਦੇਣ ਵਾਲੀ ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਵਾਰਿ (ਜਲ) ਧਾਰਨ ਵਾਲਾ, ਸਮੁੰਦਰ। ੨. ਮੇਘ. ਬੱਦਲ.


ਸੰਗ੍ਯਾ- ਵਾਰਿਧ (ਸਮੁੰਦਰ) ਵਾਲੀ, ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਵਾਰਿ (ਜਲ) ਧਾਰਨ ਵਾਲਾ, ਸਮੁੰਦਰ। ੨. ਬੱਦਲ. ਮੇਘ। ੩. ਤਾਲ.


ਸੰਗ੍ਯਾ- ਵਾਰਿ (ਜਲ) ਧਾਰਨ ਵਾਲਾ ਸਮੁੰਦਰ. ਸਾਗਰ. ਵਾਰਿਨਿਧਿ.


ਸੰਗ੍ਯਾ- ਵਾਰਿ (ਜਲ) ਵਾਲੀ, ਪ੍ਰਿਥਵੀ, (ਸਨਾਮਾ)


ਸੰਗ੍ਯਾ- ਵਾਰਿਨਿਧਿ. ਜਲਨਿਧਿ. ਸਮੁੰਦਰ.


ਸੰਗ੍ਯਾ- ਵਾਰਿ (ਜਲ) ਦਾ ਵਾਜਿ (ਘੌੜਾ) ਦੇਖੋ, ਦਰਯਾਈ ਘੋੜਾ ਅਤੇ ਪਾਗਾ.