Meanings of Punjabi words starting from ਰ

ਦੇਖੋ, ਰਹਬਰ.


ਵਿ- ਰਹਬਰੀ ਕਰਨ ਵਾਲਾ. ਰਾਹ ਦਿਖਾਉਣ ਵਾਲਾ. "ਧਰਮ ਫਿਰੈ ਰੈਬਾਰਿਆ." (ਮਃ ੧. ਵਾਰ ਮਲਾ)


ਦੇਖੋ, ਰਹਬਰੀ. "ਹਰਿ ਮੇਲੈ ਕਰਿ ਰੈਬਾਰੀ ਜੀਉ." (ਗਉ ਮਃ ੪) ੨. ਰਹਬਰ. ਰਹਬਰੀ ਕਰਨ ਵਾਲਾ। ੩. ਦੇਖੋ, ਰਬਾਰੀ ੩.


ਸੰ. ऋभुवान्- ਰ਼ਿਭੁਵਾਨ੍‌. ਸੰਗ੍ਯਾ- ਸੂਰਜ, ਜੋ ਕਿਰਣਾਂ ਵਿੱਚ ਰਿਭੁਗਣ ਰਖਦਾ ਹੈ. ਰਿਗਵੇਦ ਦਾ ਭਾਸ਼੍ਯਕਾਰ ਸਾਯਣਾਚਾਰਯ ऋभवः (ਰਿਭੁਗਣ) ਸ਼ਬਦ ਦਾ ਟੀਕਾ ਕਰਦਾ ਹੋਇਆ ਲਿਖਦਾ ਹੈ ਕਿ ਰ਼ਿਭੁ ਵਿਭੁ ਅਤੇ ਵਾਜ ਸੂਰਜ ਦੀ ਕਿਰਣਾਂ ਵਿੱਚ ਰਹਿਂਦੇ ਅਤੇ ਚਮਕਦੇ ਹਨ. ਪੁਰਾਣਾਂ ਵਿੱਚ ਆਗਿਰਸ ਗੋਤ੍ਰੀ ਸੁਧਨ੍ਵਾ ਦੇ ਪੁਤ੍ਰ ਇਹ ਤਿੰਨ ਦੇਵਤਾ ਲਿਖੇ ਹਨ. "ਕਲਿ ਵਿਚਿ ਧੂੰਅੰਧਾਰੁ ਸਾ ਚੜਿਆ ਰੈਭਾਣੁ." (ਵਾਰ ਰਾਮ ੩) ਕਲਿਯੁਗ ਵਿੱਚ ਧੂਮ ਅੰਧਕਾਰ (ਘੋਰ ਅੰਧੇਰਾ) ਸੀ, ਸਤਿਗੁਰੂ ਰਿਭੁਵਾਨ (ਸੂਰਜ) ਉਦਯ ਹੋ ਗਿਆ. ਦੇਖੋ, ਰਿਭੁ। ੨. ਸੰ. ऋभ्वन्. ਰਿਭ਼ਨ. ਵਿ- ਦਾਨਾ. ਚਤੁਰ। ੩. ਵਿਦ੍ਯਾ ਹੁਨਰ ਵਿੱਚ ਪੂਰਾ. ਨਿਪੁਣ। ੪. ਚਮਕੀਲਾ. ਰੌਸ਼ਨ। ੫. ਸੰਗ੍ਯਾ- ਅਗਨਿ. ਆਤਿਸ਼.


ਪ੍ਰਜਾ. ਗਿਆਯਾ. ਦੇਖੋ, ਰਈਅਤਿ.


ਵਿ- ਰੇਵਤੀ ਨਾਲ ਹੈ ਜਿਸ ਦਾ ਸੰਬੰਧ. ਰੇਵਤੀ ਦਾ। ੨. ਸੰਗ੍ਯਾ- ਗੁਜਰਾਤ ਦਾ ਇੱਕ ਪਹਾੜ, ਜਿਸ ਉੱਪਰੋਂ ਕ੍ਰਿਸਨ ਜੀ ਦੀ ਭੈਣ ਸੁਭਦ੍ਰਾ ਨੂੰ ਅਰਜੁਨ ਨਠਾਕੇ ਲੈ ਗਿਆ ਸੀ। ੩. ਦ੍ਵਾਰਕਾ ਦੇ ਆਸ ਪਾਸ ਦਾ ਦੇਸ਼। ੪. ਸ਼ਿਵ ਰੁਦ੍ਰ। ੫. ਬੱਦਲ. ਮੇਘ.