ਫ਼ਾ. [سرائے] ਸੰਗ੍ਯਾ- ਮੁਸਾਫਰ ਖਾਨਾ. "ਮਹਿਲ ਸਰਾਈ ਸਭ ਪਵਿਤੁ ਹਹਿ." (ਵਾਰ ਸੋਰ ਮਃ ੪) ੨. ਅਸਥਾਨ. ਥਾਂ. ਘਰ. ਭਾਵ- ਲੋਕ. "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫) ਦੋਹਾਂ ਲੋਕਾਂ ਵਿੱਚ ਅਪਰਾਧੀ ਕਹਾਏ। ੩. ਫਿਰੋਜਪੁਰ ਦੇ ਜਿਲੇ ਮੁਕਤਸਰ ਪਾਸ ਇੱਕ ਪਿੰਡ. ਦੇਖੋ, ਮਤੇ ਦੀ ਸਰਾਇ.
nan
ਫ਼ਾ. [سراچہ] ਸਰਾਚਹ. ਸੰਗ੍ਯਾ- ਛੋਟਾ ਘਰ। ੨. ਤੰਬੂ. ਖੇਮਾ. "ਸੰਤੋਖ ਸਰਾਇਚਉ." (ਸਵੈਯੇ ਮਃ ੪. ਕੇ) "ਜਾਚੈ ਘਰਿ ਦਿਗ ਦਿਸੈ ਸਰਾਇਚਾ." (ਮਲਾ ਨਾਮਦੇਵ) "ਛਤ੍ਰ ਸਰਾਇਚੇ." (ਮਾਰੂ ਮਃ ੧)
ਦੇਖੋ, ਮਤੇ ਦੀ ਸਰਾਇ.
ਵਿ- ਸਰ (ਜਲ) ਨਾਲ ਤਰ. ਸਰਸਬਜ਼. "ਸਿੰਮਲ ਰੁਖ ਸਰਾਇਰਾ." (ਵਾਰ ਆਸਾ) ੨. ਸਰ (ਤੀਰ) ਜੇਹਾ ਸਿੱਧਾ.
ਦੇਖੋ, ਸਰਾਇ। ੨. ਅ਼. [صحرائی] ਸਹ਼ਰਾਈ. ਵਿ- ਜੰਗਲੀ. "ਨੂਰੂ ਨਾਮਾ ਸਰਾਈ ਬਕਰੀਆਂ ਚਾਰਦਾ ਸੀ." (ਜਸਭਾਮ)
ਸਰਾਸਨ ਦਾ ਸੰਖੇਪ.
ਸੰ. ਸ਼ਰਾਸਨ. ਸੰਗ੍ਯਾ- ਸ਼ਰ (ਤੀਰ) ਨੂੰ ਜੋ ਫੈਂਕੇ, ਸੋ ਸ਼ਰਾਸਨ. ਧਨੁਖ. ਕਮਾਣ.
ਫ਼ਾ. [سراسر] ਇੱਕ ਸਿਰੇ ਤੋਂ ਦੂਜੇ ਸਿਰੇ ਤੀਕ। ੨. ਸਭ. ਤਮਾਮ. ਦੇਖੋ, ਸਰੋਸਰੀ। ੩. ਮੂਲੋਂ ਮੁੱਢੋਂ. ਬਿਲਕੁਲ.