Meanings of Punjabi words starting from ਨ

ਦੇਖੀ. ਦੇਖੋ, ਨਿਰਖਨਾ। ੨. ਨੀਰ- ਕ੍ਸ਼ੀਣ ਹੋਈ. ਗੁਜ਼ਰੀ. ਵੀਤੀ. "ਨਿਰਖਤ ਨਿਰਖਤ ਰੈਨਿ ਸਭ ਨਿਰਖੀ." (ਕਲਿ ਅਃ ਮਃ ੪)


ਵਿ- ਬਿਨਾ ਗ਼ਮ. ਸ਼ੋਕ ਰਹਿਤ। ੨. ਸੰ. ਨਿਰ੍‍ਗਮ. ਸੰਗ੍ਯਾ- ਬਾਹਰ ਆਉਣ ਦੀ ਕ੍ਰਿਯਾ. ਨਿਰ੍‍ਗਮਨ। ੩. ਨਿਗਮ ਦੀ ਥਾਂ ਭੀ ਨਿਰਗਮ ਸ਼ਬਦ ਆਇਆ ਹੈ. "ਆਗਮ ਨਿਰਗਮ ਜੋਤਿਕ ਜਾਨਹਿ." (ਆਸਾ ਕਬੀਰ)


ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)


ਵਿ- ਗੁਣਹੀਨਤਾ ਵਾਲਾ. ਜਿਸ ਵਿੱਚ ਕੋਈ ਗੁਣ ਨਹੀਂ."ਨਿਰਗੁਣਵੰਤੜੀਏ! ਗੁਣਵੰਤੜੀਏ ਪਿਰ ਦੇਖਿ ਹਦੂਰੇ." (ਵਡ ਛੰਤ ਮਃ ੩)