Meanings of Punjabi words starting from ਬ

ਸੰਗ੍ਯਾ- ਜਲ ਲੈਣ ਦਾ ਦ੍ਵਾਰਾ. ਪਾਣੀ ਦਾ ਘਾਟ.


ਸੰਗ੍ਯਾ- ਵਾਰਿ (ਜਲ) ਪਤਿ, ਵਰੁਣ। ੨. ਸਮੁੰਦਰ.


ਸੰਗ੍ਯਾ- ਛੋਟਾ ਦ੍ਵਾਰ. ਤਾਕੀ. "ਸਾਧਸੰਗਤਿ ਸਚਖੰਡ ਹੈ ਆਇ ਝਰੋਖੈ ਖੋਲੈ ਬਾਰੀ." (ਭਾਗੁ) ੨. ਵਾਟਿਕਾ. ਵਾੜੀ. "ਕਹੂੰ ਹਾਥ ਪੈ ਲਗਾਵੈ ਬਾਰੀ." (ਅਕਾਲ) "ਨਾਉਂ ਮੇਰੇ ਖੇਤੀ ਨਾਉ ਮੇਰੀ ਬਾਰੀ." (ਭੈਰ ਕਬੀਰ) ੩. ਬਾਲਿਕਾ. ਲੜਕੀ. "ਹਮ ਜਾਨਤ ਹੈਂ ਤੁਮ ਹੋਂ ਸਭ ਬਾਰੀ." (ਕ੍ਰਿਸਨਾਵ) ੪. ਵਾਰਿ. ਜਲ. "ਜਾਇ ਸਪਰਸ੍ਯੋ ਸੁੰਦਰ ਬਾਰੀ." (ਗੁਪ੍ਰਸੂ) ੫. ਵਾਲੀ. ਕੰਨਾ ਦਾ ਛੋਟਾ ਕੁੰਡਲ, ਜੋ ਇਸਤ੍ਰੀਆਂ ਪਹਿਰਦੀਆਂ ਹਨ। ੬. ਬਾੜ. ਖੇਤ ਦੀ ਰਖ੍ਯਾ ਲਈ ਬਣਾਇਆ ਘੇਰਾ। ੭. ਅੱਗੇ ਪਿੱਛੇ ਦੇ ਸਿਲਸਿਲੇ ਨਾਲ ਆਉਣ ਵਾਲਾ ਮੌਕਾ. ਵਾਰੀ. ਕ੍ਰਮ। ੮. ਇੱਕ ਜਾਤਿ, ਜੋ ਸ਼ਾਦੀ ਦੇ ਸਮੇਂ ਮਸਾਲ (ਮਸ਼ਅ਼ਲ) ਮਚਾਉਣ ਦੀ ਰਸਮ ਕਰਦੀ ਹੈ। ੯. ਉਹ ਲਾਗੀ ਅਥਵਾ ਪਿੰਡ ਦਾ ਕਮੀਨ, ਜੋ ਵਾਰੀ ਸਿਰ ਆਪਣੀ ਨੌਕਰੀ ਪੁਰ ਆਵੇ. ਨਾਈ ਆਦਿਕ ਸਭ ਬਾਰੀ ਕਹੇ ਜਾਂਦੇ ਹਨ. "ਪੂਛਨ ਕੋ ਇਕ ਪਠਿਓ ਬਾਰੀ." (ਗੁਰੁਸੋਭਾ) ੧੦. ਬਿਆਸ ਅਤੇ ਰਾਵੀ ਦੇ ਮੱਧ ਦੇ ਦੇਸ਼ ਲਈ ਸੰਕੇਤ, ਜਿਵੇਂ ਬਾਰੀ ਦੋਆਬ। ੧੧. ਅ਼. [باری] ਕਰਤਾਰ. ਪਾਰਬ੍ਰਹਮ.


ਫ਼ਾ. [بارِیک] ਵਿ- ਮਹੀਨ, ਪਤਲਾ। ੨. ਸੂਕ੍ਸ਼੍‍ਮ.


ਅੰ Body- guard ਰਾਜੇ ਦੀ ਸ਼ਰੀਰਕ੍ਸ਼੍‍ਕ ਸੈਨਾ ਅਤੇ ਚੌਕੀ (ਪਹਰਾ).


ਅ਼. [باری تعلےٰ] ਸੰਗ੍ਯਾ- ਸਰਵੋਪਰਿ ਕਰਤਾਰ. ਪਾਰ੍‌ਬ੍ਰਹਮ.


ਫ਼ਾ. [بارِید] ਵਰਸਿਆ. ਵਰ੍ਹਿਆ.


ਫ਼ਾ. [بارِیدن] ਕ੍ਰਿ- ਵਰਸਣਾ. ਮੀਂਹ ਪੈਣਾ.


ਪ੍ਰਵੇਸ਼. ਦਖ਼ਲ. ਦੇਖੋ, ਬਾਰ ੨੨. "ਸੰ ਢਾਢੀ ਭਾਗਨੁ ਜਿਸ ਸਚਾ ਦੁਆਰ ਬਾਰੁ." (ਵਾਰ ਰਾਮ ੨. ਮਃ ੫)


ਸੰ. ਵਾਰੁਣੀ. ਵਿ- ਵਰੁਣ ਦੇਵਤਾ ਦੀ। ੨. ਸੰਗਯਾ- ਵਰੁਣ ਦੇਵਤਾ ਦੀ ਦਿਸ਼ਾ ਪਸ਼੍ਚਿਮ. ਪੱਛੋਂ। ੩. ਮਦਿਰਾ. ਸ਼ਰਾਬ। ੪. ਵਰੁਣ ਦੇਵਤਾ ਦੀ ਇਸਤ੍ਰੀ। ੫. ਚੇਤ ਬਦੀ ੧੩। ੬. ਦੇਖੋ, ਵਾਰੁਣੀ.