Meanings of Punjabi words starting from ਮ

ਵਿ- ਮਨੁੱਖ ਦੀ. "ਮਾਨਵੀਦੇਹ ਕਰੋ ਇਨ ਕੀ." (ਨਾਪ੍ਰ) ੨. ਸੰਗ੍ਯਾ- ਮਨੁ ਦੀ ਪੁਤ੍ਰੀ। ੩. ਨਾਰੀ. ਮਾਨੁਸ੍ਯੀ। ੪. ਚੱਕੀ ਦੇ ਉੱਪਰਲੇ ਪੁੜ ਦੇ ਗੱਭੇ ਕਾਠ ਦਾ ਟੁਕੜਾ, ਜਿਸ ਦੇ ਛੇਕ ਵਿੱਚ ਲੋਹੇ ਦੀ ਕਿੱਲੀ ਫਿਰਦੀ ਹੈ.


ਸੰ. ਸੰਗ੍ਯਾ- ਮਨੁੱਖਾਂ ਦਾ ਸ੍ਵਾਮੀ, ਰਾਜਾ. ਬਾਦਸ਼ਾਹ। ੨. ਨਰਵਾਹਨ. ਕੁਬੇਰ.


ਮਾਨਭਾਵ. "ਇਆਨੜੀਏ! ਮਾਨੜਾ ਕਾਇ ਕਰੇਹਿ?" (ਤਿਲੰ ਮਃ ੧)


ਸ਼੍ਰੀ ਗੁਰੂ ਅੰਗਦਸਾਹਿਬ ਦਾ ਇੱਕ ਪ੍ਰੇਮੀ ਸਿੱਖ। ੨. ਫ਼ਾ. [مانا] ਵਿ- ਮਾਨਿੰਦ. ਤੁਲ੍ਯ. ਜੇਹਾ. ਸਮਾਨ. "ਮਸਕਲ ਮਾਨਾ ਮਾਲੁ ਮੁਸਾਵੈ." (ਮਃ ੧. ਵਾਰ ਮਾਝ) ਮਸ਼ਕ਼ਲ ਵਾਂਙ ਮੈਲ ਖੁਰਚ ਦੇਵੇ.