Meanings of Punjabi words starting from ਸ

ਸੰਗ੍ਯਾ- ਸ਼ਲਾਘਾ. ਤਅ਼ਰੀਫ. ਵਡਿਆਈ. ਉਸਤਤਿ.


ਅ਼. [صراحت] ਸਰਾਹ਼ਤ. ਖੁਲ੍ਹੇ ਤੌਰ ਪੁਰ. ਸਪਸ੍ਟ. ਸਾਫ.


ਕ੍ਰਿ- ਸ਼ਲਾਘਨ. ਵਡਿਆਈ ਕਰਨੀ। ਤਅ਼ਰੀਫ਼ ਕਰਨੀ.


ਵਿ- ਰੰਗ ਸਹਿਤ। ੨. ਪ੍ਰੇਮ ਸਹਿਤ। ੩. ਰਾਗਵਿਦ੍ਯਾ ਸਹਿਤ.


ਅ਼. [سرّاج] ਸੱਰਾਜ. ਸੰਗ੍ਯਾ- ਕਾਠੀ ਬਣਾਉਣ ਵਾਲਾ. Saddler । ੨. ਘੁੜਵਾਲ। ੩. ਸਿਰਾਜ. ਦੀਵਾ. ਚਰਾਗ.