Meanings of Punjabi words starting from ਜ

ਦੇਖੋ, ਜੁਰਰਾ.


ਅ਼. [جُراُت] ਸੰਗ੍ਯਾ- ਹ਼ੌਸਲਾ. ਸਾਹਸ. ਦਿਲੇਰੀ. "ਜੁਰਅਤ ਜਮਾਲ ਹੈ." (ਜਾਪੁ) "ਮਮ ਜੁਰਤ ਨਾਹਿਨ ਏਤਨੀ." (ਸਲੋਹ)


ਕ੍ਰਿ- ਜੁੜਨਾ. ਮਿਲਣਾ. ਏਕਤ੍ਰ ਹੋਣਾ. "ਧਿਆਇ ਨਿਤ ਕਰ ਜੁਰਨਾ." (ਗੌਂਡ ਮਃ ੪)


ਅ਼. [جُرم] ਸੰਗ੍ਯਾ- ਅਪਰਾਧ. ਕ਼ੁਸੂਰ.


ਫ਼ਾ. [جُرمانہ] ਸੰਗ੍ਯਾ- ਜੁਰਮ ਦੀ ਸਜ਼ਾ. ਚੱਟੀ. ਧਨਦੰਡ.


ਫ਼ਾ. [جُرہ] ਸੰਗ੍ਯਾ- ਇਹ ਬਾਜ਼ ਦਾ ਨਰ ਹੈ. ਇਸ ਦਾ ਕੱਦ ਬਾਜ਼ ਨਾਲੋਂ ਛੋਟਾ ਹੁੰਦਾ ਹੈ. ਇਸ ਨੂੰ ਭੀ ਬਾਜ਼ ਵਾਂਙ ਸ਼ਿਕਾਰ ਲਈ ਪਾਲਿਆ ਅਤੇ ਸਿਖਾਇਆ ਜਾਂਦਾ ਹੈ. Goshawk (male). ਦੇਖੋ, ਸ਼ਿਕਾਰੀ ਪੰਛੀ.