Meanings of Punjabi words starting from ਨ

ਗੁਣਰਹਿਤ (ਗੁਣਾਂ ਤੋਂ ਖ਼ਾਲੀ) ਨੂੰ. "ਨਾਨਕ ਨਿਰਗੁਣਿ ਗੁਣ ਕਰੇ" (ਜਪੁ) ੨. ਨਿਰਗੁਣ ਨੇ.


ਦੇਖੋ, ਨਿਰਗੁਣਆਰਾ.


ਨਿਰਗੁਣ ਵਿੱਚ. ਗੁਣਹੀਨ ਮੇਂ. "ਮੈ ਨਿਰਗੁਣਿਆਰੇ, ਕੋ ਗੁਣ ਨਾਹੀ." (ਮੁੰਦਾਵਣੀ ਮਃ ਪ) ੨. ਨਿਰਗੁਣਿਆਰਾ ਦਾ ਬਹੁਵਚਨ.


ਦੇਖੋ, ਨਿਰਗੁਣ ੧. "ਨਿਰਗੁਨ ਕਰਤਾ, ਸਰਗੁਨ ਕਰਤਾ." (ਗੌਂਡ ਮਃ ਪ) ੨. ਦੇਖੋ, ਨਿਰਗੁਣ ੩. "ਨਿਰਗੁਨ ਨੀਚ ਅਨਾਥ ਅਪਰਾਧੀ." (ਸੋਰ ਮਃ ਪ)


ਦੇਖੋ, ਨਿਰਗੁਣਿਆਰਾ. "ਹਮ ਨਿਰਗੁਨੀਆਰ ਨੀਚ ਅਜਾਨ." (ਸੁਖਮਨੀ)


ਵਿ- ਬਿਨਾ ਗੰਧ (ਬੂ)."ਕਾਠ ਨਿਰਗੰਧ." (ਸ. ਕਬੀਰ)


ਵਿ- ਅਘ (ਪਾਪ) ਬਿਨਾ। ੨. ਨਿਰਦੋਸ.


ਸੰ. ਨਿਰ੍‍ਘਾਤ. ਸੰਗ੍ਯਾ- ਤ਼ੂਫ਼ਾਨ ਦੀ ਆਵਾਜ਼. ਪ੍ਰਬਲ ਅੰਧੇਰੀ ਤੋਂ ਉਪਜੀ ਧੁਨਿ। ੨. ਬਿਜਲੀ ਦੀ ਕੜਕ। ੩. ਚੋਟ (ਪ੍ਰਹਾਰ) ਤੋਂ ਪੈਦਾ ਹੋਇਆ ਸ਼ਬਦ. "ਉਠੈ ਸ਼ਬਦ ਨਿਰਘਾਤ ਆਘਾਤ ਬੀਰੰ." (ਜਨਮੇਜਯ) ੪. ਵਿਨਾਸ਼. ਤਬਾਹੀ। ਪ ਭੂਚਾਲ.


ਵਿ- ਨਿਰ੍‍ਜਨ. ਜਨ ਰਹਿਤ. ਸੁੰਨਾ. ਗ਼ੈਰ ਆਬਾਦ। ੨. ਏਕਾਂਤ.