Meanings of Punjabi words starting from ਬ

ਪੱਛਮ. ਦੇਖੋ, ਬਾਰੁਣੀ ੨.


ਸ਼ਰਾਬ. ਦੇਖੋ, ਬਾਰੁਣੀ. "ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀਂ ਪਾਨੰ." (ਮਲਾ ਰਵਿਦਾਸ) ਗੰਗਾਜਲ ਨਾਲ ਬਣਾਈ ਸ਼ਰਾਬ ਸੰਤ ਨਹੀਂ ਪੀਂਦੇ. ਨੀਚ ਕਰਮ ਕਰਨ ਵਾਲਾ, ਉੱਚ ਕੁਲ ਵਿੱਚ ਜੱਮਿਆਂ ਆਦਰ ਯੋਗ ਨਹੀਂ.


ਸੰ. ਵਾਰਣ. ਸੰਗ੍ਯਾ- ਹਾਥੀ. ਹਸ੍ਤੀ. "ਦੋਉ ਮੱਤ ਬਾਰੁੰਨ." (ਗ੍ਯਾਨ)


ਸੰ. ਬਾਲੁ. ਸੰਗ੍ਯਾ- ਰੇਤਾ. "ਬਾਰੂ ਭੀਤਿ ਬਨਾਈ ਰਚਿ ਪਚਿ, ਰਹਿਤ ਨਹੀਂ ਦਿਨ ਚਾਰ." (ਸੋਰ ਮਃ ੯)


ਫ਼ਾ. [باروُد] ਸੰਗ੍ਯਾ- ਗੰਧਕ ਸ਼ੋਰੇ ਕੋਲੇ ਦੇ ਮੇਲ ਤੋਂ ਬਣਿਆ ਇੱਕ ਚੂਰਣ, ਜੋ ਅਗਨੀ ਦੇ ਸੰਜੋਗ ਨਾਲ ਭੜਕ ਉਠਦਾ ਹੈ, ਇਹ ਤੋਪ ਬੰਦੂਕ ਆਦਿ ਵਿੱਚ ਵਰਤੀਦਾ ਹੈ. ਦੇਖੋ, ਅਗਨਿ ਅਸਤ੍ਰ.


ਬਾਲ੍ਯ. ਬਾਲਕ. "ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੇਜਈਹੈ ਰੇ." (ਬਿਲਾ ਕਬੀਰ) ੨. ਬਾਰ (ਜੰਗਲ) ਵਿੱਚ. "ਟੀਡੁ ਲਵੈ ਮੰਝਿ ਬਾਰੇ." (ਭੁਖਾ ਬਾਰਹਮਾਹਾ) ੩. ਬਲਿਹਾਰੇ. "ਤੇਰੇ ਦਰਸ਼ਨ ਕਉ ਹਮ ਬਾਰੇ." (ਸੁਹੀ ਮਃ ੫) ੪. ਬਾਲਾ ਦੇ. ਭਾਵ- ਦੁਰਗਾ ਦੇ. "ਲਖੇ ਹਾਥ ਬਾਰੇ." (ਚੰਡੀ ੨) ਦੇਵੀ ਦੇ ਹੱਥ ਦੇਖੇ। ੫. ਬਾਲੇ. ਸਾੜੇ. ਦਗਧ ਕੀਤੇ। ੬. ਦੇਖੋ, ਬਾਰਹ ੫। ੭. ਫ਼ਾ. [بارے] ਇੱਕ ਵਾਰ. ਏਕ ਦਫਹ। ੮. ਅੰਤ ਨੂੰ. ਆਖ਼ਿਰ.


ਦੇਖੋ. ਬਾਰ ਬਾਰ ਅਤੇ ਬਾਰੰਬਾਰ.


ਬਾਲਕ. "ਦੂਧ ਬਿਨਾ ਰਹਨੁ ਕਤ ਬਾਰੋ?" (ਬਿਲਾ ਮਃ ੫) ੨. ਵਾਰਣ ਕਰੋ. ਹਟਾਓ। ੩. ਵਾੜੋ. ਦਾਖ਼ਲ ਕਰੋ. "ਇਸਤ੍ਰੀ ਕਰ ਗ੍ਰਿਹ ਮੇ ਮੁਹਿ ਬਾਰੋ." (ਚਰਿਤ੍ਰ ੨੯੮) ੪. ਬਾੜਾ. ਘੇਰਾ. ਅਹਾਤਾ. ਦੇਖੋ. ਬਾਰਾ ੩.


ਕ੍ਰਿ. ਵਿ- ਵਹਿਰ- ਅੰਤਰਿ. ਬਾਹਰ ਅਤੇ ਅੰਦਰ. "ਬਾਰੰਤਰਿ ਪੂਰੀ ਪੜੀ." (ਸਵੈਯੇ ਮਃ ੫) ਕੇ)