ਦੇਖੋ, ਰਾਜਗੜ੍ਹ.
ਮੰਨਕੇ. "ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ." (ਭੈਰ ਮਃ ੫) ੨. ਮਨ ਵਿੱਚ। ੩. ਮਾਨ੍ਯ. ਪੂਜ੍ਯ. "ਤੇਰੈ ਮਾਨਿ ਹਰਿ ਹਰਿ ਮਾਨਿ." (ਕਲਿ ਮਃ ੫)
ਮਾਨ੍ਯ (ਪੂਜ੍ਯ) ਹੈ. "ਕਿ ਸਰਬਤ੍ਰ ਮਾਨਿਐ." (ਜਾਪੁ)
ਸੰ. ਮਾਣਿਕ੍ਯ. ਲਾਲ ਰਤਨ.
ਦੇਖੋ, ਮਾਨਨੀ। ੨. ਸੰਗ੍ਯਾ- ਹੰਕਾਰ ਵਾਲੀ ਨਦੀ, ਜੋ ਕੰਢੇ ਢਾਹੁੰਦੀ ਹੈ. (ਸਨਾਮਾ) ੩. ਕਾਵ੍ਯ ਅਨੁਸਾਰ ਇੱਕ ਨਾਯਿਕਾ. "ਪਿਯ ਸੋਂ ਕਰੈ ਜੁ ਮਾਨ ਤਿਯ ਵਹੈ ਮਾਨਿਨੀ ਜਾਨ." (ਜਗਦਵਿਨੋਦ) ੪. ਫਲੀ ਬਿਰਛ. Aglaia Odorata.
ਵਿ- ਮਾਨਨੀਯ. ਮਾਨ੍ਯ. ਸਨਮਾਨ ਯੋਗ੍ਯ. ਪੂਜ੍ਯ.
ਫ਼ਾ. [مانِند] ਵਿ- ਤੁਲ੍ਯ. ਜੇਹਾ. ਸਦ੍ਰਿਸ਼.
nan
ਮੰਨੀ. ਕ਼ਬੂਲ ਕੀਤੀ. "ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ." (ਧਨਾ ਮਃ ੪) ੨. ਜਾਨਵਾਲਾ. ਸਨਮਾਨ ਸਹਿਤ. "ਮਾਨੀ ਤੂੰ ਰਾਮ ਕੈ ਦਰਿ ਮਾਨੀ." (ਸਾਰ ਮਃ ੫) ੩. ਹੰਕਾਰੀ (मानिन्) ਅਭਿਮਾਨੀ। ੪. ਸੰਗ੍ਯਾ- ਕਾਵ੍ਯ ਅਨੁਸਾਰ ਨਾਯਕ. "ਕਰੈ ਜੁ ਤਿਯ ਪੈ ਮਾਨ ਪਿਯ ਮਾਨੀ ਕਹਿਯੈ ਸੋਇ." (ਜਗਦਵਿਨੋਦ) ੫. ਫ਼ਾ. [مانی] ਦੁਰਲਭ. ਅਲੌਕਿਕ. ਨਾਯਾਬ। ੬. ਦੇਖੋ, ਮੋਰੰਡਾ.
ਵਿ- ਮਾਨਯੋਗ੍ਯ. ਮੰਨਣ ਲਾਇਕ.
ਦੇਖੋ, ਮੋਰੰਡਾ.