Meanings of Punjabi words starting from ਵ

ਦੇਖੋ, ਬਿਮਲਾਨਦੀ.


विमातृ. ਮਤੇਈ. ਸੌਤੇਲੀ ਮਾਂ.


ਸੰ. ਸੰਗ੍ਯਾ- ਮਿਣਤੀ. ਮਾਪ. ਪੈਮਾਇਸ਼। ੨. ਸੱਤ ਮੰਜ਼ਿਲਾ ਮਕਾਨ। ੩. ਘੋੜਾ। ੪. ਹਰੇਕ ਸਵਾਰੀ। ੫. ਦੇਵਤਿਆਂ ਦਾ ਆਕਾਸ਼ ਵਿੱਚ ਵਿਚਰਣ ਵਾਲਾ ਰਥ. ਵ੍ਯੋਮਯਾਨ. ਵਾਯੁ ਯਾਨ।¹ ੬. ਅਪਮਾਨ. ਅਨਾਦਰ। ੭. ਮੋਏ ਹੋਏ ਵਡੇ ਅਤੇ ਵ੍ਰਿੱਧ ਆਦਮੀ ਦੀ ਵਾਜੇ ਗਾਜੇ ਅਤੇ ਸਜ ਧਜ ਨਾਲ ਕੱਢੀ ਹੋਈ ਅਰਥੀ ਨੂੰ ਭੀ ਵਿਮਾਨ ਆਖਦੇ ਹਨ. ਭਾਵ ਇਹ ਹੈ ਕਿ ਮੋਇਆ ਪ੍ਰਾਣੀ ਵਿਮਾਨ ਤੇ ਸਵਾਰ ਹੋਕੇ ਸੁਰਗ ਨੂੰ ਜਾ ਰਿਹਾ ਹੈ। ੮. ਵਿ- ਮਾਨ ਰਹਿਤ.


ਦੇਵਤਾ. ਦੇਖੋ, ਬਿਬਾਨਗਤ.


ਕੀਰਤਪੁਰ ਦਾ ਇੱਕ ਗੁਰਦੁਆਰਾ. ਦੇਖੋ, ਕੀਰਤਪੁਰ ਨੰਃ ੧੨.


ਵਿਮਾਨ ਦੀ ਸਵਾਰੀ ਕ਼ਰਨ ਵਾਲੇ ਦੇਵਤਾ.


ਕੁਮਾਰ੍‍ਗ. ਉਲਟਾ ਰਾਹ। ੨. ਨਿੰਦਿਤ. ਆਚਾਰ. ਬਦਚਲਨੀ.


ਵਿ- ਬੰਧਨ ਰਹਿਤ. ਆੱਜ਼ਾਦ. ੨. ਛੱਡਿਆ ਹੋਇਆ.


ਵਿ- ਵਿਰੁੱਧ (ਦੂਜੇ ਪਾਸੇ) ਹੈ ਜਿਸ ਦਾ ਮੁਖ। ੨. ਮੁਖ਼ਾਲਿਫ਼. ਦੁਸ਼ਮਨ। ੩. ਬਹਿਰਮੁਖ. ਮਨਮੁਖ.


ਦੇਖੋ, ਬਿਰਾਜ.