ਅ਼. [سراجت] ਸੰਗ੍ਯਾ- ਜ਼ੀਨ ਬਣਾਉਣ ਦੀ ਵਿਦ੍ਯਾ.
ਅ਼. [سراجی] ਵਿ- ਚਮਕੀਲਾ. ਰੌਸ਼ਨ.
ਦੇਖੋ, ਸਰਾਜਤ। ੨. ਦੇਖੋ, ਸਰਾਜੀ. "ਚਢ੍ਯੋ ਤੱਤ ਤਾਜੀ ਸਰਾਜੀਤਿ ਸੋਭੈ." (ਪਾਰਸਾਵ) ਚਾਲਾਕ ਘੋੜੇ ਤੇ ਸਵਾਰ ਹੋਇਆ ਅਤਿ ਪ੍ਰਕਾਸ਼ ਵਾਲਾ ਸੋਭਦਾ ਹੈ.
ਦੇਖੋ, ਸਿਰਾਤ.
ਸੰ. श्राद्घ. ਸ਼੍ਰਾੱਧ. ਸੰਗ੍ਯਾ- ਸ਼੍ਰੱਧਾ ਨਾਲ ਕੀਤਾ ਹੋਇਆ ਕਰਮ. ੨. ਪਿਤਰਾਂ ਵਾਸਤੇ ਸ਼੍ਰੱਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ. ਹਿੰਦੂਮਤ ਵਿੱਚ ਸ਼੍ਰਾੱਧ ਦੇ ਚਾਰ ਭੇਦ ਹਨ-#(ੳ) ਨਿਤ੍ਯ ਸ਼੍ਰਾੱਧ, ਜੋ ਨਿੱਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ.#(ਅ) ਪਾਰਵਣ. ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ.#(ੲ) ਕ੍ਸ਼੍ਯਾਹ, ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ.#(ਸ) ਮਹਾਲਯ, ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ.#"ਜੀਵਨ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ."#(ਗਉ ਕਬੀਰ)
nan
ਦੇਖੋ, ਸਰਣ. "ਜਨ ਨਾਨਕ ਪਰਿਓ ਸਰਾਨ." (ਸਾਰ ਮਃ ੫)
ਸੰ. ਸ਼ਾਪ. ਸ਼ਪ੍ ਧਾਤੁ ਦਾ ਅਰਥ ਹੈ ਗਾਲੀ ਦੇਣਾ. ਬਦ ਦੁਆ਼. ਸ੍ਰਾਪ. ਸ੍ਰਾਫ.
nan