Meanings of Punjabi words starting from ਚ

ਸੰ. ਸੰਗ੍ਯਾ- ਚੋਸ. ਸੰਤਾਪ. ਜਲਨ. "ਕਰਕ ਸਬਦ ਅਸੰਤੋਖ ਚੋਖ ਸ੍ਰਮ ਹੈ." (ਭਾਗੁ ਕ)


ਸੰ. ਚੋਸਣ. ਸੰਗ੍ਯਾ- ਚੂਸਣ ਦੀ ਕ੍ਰਿਯਾ. ਚੂਸਣਾ.


ਚੋਸਣ ਕਰਦਾ. ਚੁੰਘਦਾ. ਦੇਖੋ, ਚੋਖਣ. "ਥਨ ਚੋਖਤਾ ਮਾਖਨ ਘੂਟਲਾ." (ਗੌਂਡ ਨਾਮਦੇਵ)


ਸੰ. ਚੋਕ੍ਸ਼੍‍. ਵਿ- ਸਾਫ. ਸੁਥਰਾ. ਨਿਰਮਲ। ੨. ਕਾਫ਼ੀ (ਬਹੁਤ) ਅਰਥ ਵਿੱਚ ਭੀ ਚੋਖਾ ਸ਼ਬਦ ਵਰਤੀਦਾ ਹੈ। ੩. ਸੰਗ੍ਯਾ- ਚਾਵਲ (ਚਾਉਲ).


ਚੋਖਾ ਦਾ ਇਸਤ੍ਰੀ ਲਿੰਗ. "ਅਖਰ ਬਿਰਖ ਬਾਗ ਭੁਇ ਚੋਖੀ." (ਆਸਾ ਮਃ ੧) ਅਕ੍ਸ਼੍‍ਰ (ਉੱਤਮ ਗ੍ਰੰਥ) ਬਿਰਛਾਂ ਦਾ ਬਾਗ, ਅਤੇ ਸ਼ੁੱਧ ਅੰਤਹਕਰਣ ਸੁਥਰੀ ਜ਼ਮੀਨ ਹੈ.