Meanings of Punjabi words starting from ਬ

ਕ੍ਰਿ. ਵਿ- ਫਿਰ ਫਿਰ ਪੁਨਹ ਪੁਨਹ ਮੁੜ ਮੁੜ. "ਬਾਰੰਬਾਰ, ਬਾਰ ਪ੍ਰਭੁ ਜਪੀਐ." (ਸੁਖਮਨੀ ਦੇਖੋ, ਬਾਰ ੨੮


ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ.


ਸੰਗ੍ਯਾ- ਬਾਲਾ (ਅਪਸਰਾ) ਦਾ ਆਲਯ (ਘਰ) ਸ੍ਵਰਗ. "ਚਲੇ ਬਾਲਆਲੇ." (ਕਲਕੀ)


ਵਿ- ਬਾਲਯ ਅਵਸ੍‍ਥਾ ਤੋਂ ਸਹਾਇਤਾ ਕਰਨ ਵਾਲਾ. ਮੁੱਢ ਦਾ ਸਹਾਇਕ. "ਬਾਲਸਹਾਈ ਸੋਈ ਤੇਰਾ." (ਮਾਰੂ ਸੋਲਹੇ ਮਃ ੫)


ਵਿ- ਬਾਲ੍ਯ ਅਵਸ੍‍ਥਾ ਤੋਂ ਲੈਕੇ ਮਿਤ੍ਰਤਾ ਕਰਨ ਵਾਲਾ. ਮੁੱਢ ਦਾ ਮਿਤ੍ਰ. "ਸਤਿਗੁਰੁ ਮੇਰਾ ਬਾਲਸਖਾਈ." (ਮਾਝ ਮਃ ੪)


ਸੰਗ੍ਯਾ- ਬਾਲਕ ਜੇਹਾ ਸ੍ਵਭਾਵ. ਭਾਵ- ਹਾਨਿ ਲਾਭ ਆਦਿ ਦਾ ਤਿਆਗ. "ਬਾਲਸੁਭਾਇ ਅਤੀਤ ਉਦਾਸੀ." (ਮਾਰੂ ਸੋਲਹੇ ਮਃ ੫)