Meanings of Punjabi words starting from ਮ

ਅਭਿਮਾਨ. ਦੇਖੋ, ਮਾਨ ੨. "ਮਾਨੁ ਨ ਕੀਜੈ ਸਰਣਿ ਪਰੀਜੈ." (ਸੋਰ ਮਃ ੫) ੨. ਸਨਮਾਨ. ਆਦਰ. "ਨਿਮਾਨੇ ਕਉ ਜੋ ਦੇਤੋ ਮਾਨੁ." (ਗੋਂਡ ਮਃ ੫)


ਦੇਖੋ, ਮਨੁਜ. ਮਨੁਜ ਦੀ ਮਦੀਨ. ਨਾਰੀ. ਮਨੁੱਖਾਂ ਦੇ ਸਮੁਦਾਯ ਵਾਲੀ. ਸੈਨਾ. (ਸਨਾਮਾ) ਅ਼. [مانوُس] ਵਿ- ਜਿਸ ਨਾਲ ਉਨਸ (ਦਿਲ ਦਾ ਲਗਾਉ) ਹੋਵੇ. ਮਨਭਾਵਨ.


ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ.


ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)


ਦੇਖੋ, ਮਨੋਰਥ. "ਮਾਨੋਰਥੋ ਪੂਰਾ." (ਆਸਾ ਛੰਤ ਮਃ ੫)