Meanings of Punjabi words starting from ਕ

ਦੇਖੋ, ਕਾਤਨਾ। ੨. ਸੰਗ੍ਯਾ- ਕਤਾਰੀ ਹੋਈ ਲੀਰ. ਵਸਤ੍ਰ ਬ੍ਯੋਂਤਣ ਸਮੇਂ ਕ਼ੈਂਚੀ ਨਾਲ ਕਤਰਿਆ ਟੁਕੜਾ. "ਕਾਤਣ ਕਤਰੈ ਕਤਰਣੀ." (ਭਾਗੁ)


ਸੰ. ਕੱਰ੍‍ਤਨ. ਸੰਗ੍ਯਾ- ਕੱਤਣਾ. "ਬਿਰਧਾ ਵਸਤ੍ਰ ਕਰ੍ਯੋ ਜੋ ਕਾਤ." (ਗੁਪ੍ਰਸੂ)


ਸੰਗ੍ਯਾ- ਉਹ ਪਿਟਾਰੀ, ਜਿਸ ਵਿੱਚ ਕੱਤਣ ਦਾ ਸਾਮਾਨ ਅਤੇ ਕੱਤਿਆ ਹੋਇਆ ਸੂਤ ਰੱਖੀਦਾ ਹੈ. ਕਰ੍‍ਤਨ ਦੀ ਸਹਾਇਤਾ ਕਰਨ ਵਾਲੀ. "ਕਾਤਨੀ ਤੂਲਰੁ ਸੂਤ ਜਿ ਪਾਹੀ." (ਗੁਪ੍ਰਸੂ) ਕੱਤਣੀ, ਤੂਲ (ਰੂੰ) ਅਰੁ (ਅਤੇ) ਸੂਤ ਜੋ ਪਾਸ ਹੈ.


ਦੇਖੋ, ਕਾਤਿਬ.


ਸੰਗ੍ਯਾ- ਕਤਰੀ ਹੋਈ ਲੀਰ। ੨. ਪਤਲੀ ਠੀਕਰੀ, ਜੋ ਚਕਰੀ ਦੀ ਤਰਾਂ ਪਾਣੀ ਉੱਪਰ ਬਾਲਕ ਚਲਾਉਂਦੇ ਹਨ. ਜੋ ਕੰ (ਪਾਣੀ) ਉੱਪਰ ਤਰ ਜਾਵੇ ਸੋ ਕਾਤਰ. ਛਿਛਲੀ। ੩. ਸੰ. ਵਿ- ਕਾਇਰ ਡਰਪੋਕ. "ਸੂਰ ਤੇ ਕਾਤਰ ਕੂਰ ਤੇ ਚਾਤਰ." (ਚੰਡੀ ੧) ੪. ਤੁ [قاطر] ਕ਼ਾਤ਼ਰ. ਖੱਚਰ.


ਸੰ. ਕਾਤਰ੍‍ਯ. ਸੰਗ੍ਯਾ- ਕਾਇਰਪੁਣਾ. ਬੁਜ਼ਦਿਲੀ. ਭੀਰੁਤਾ. "ਕਾਤਰਤਾ ਕੁਤਵਾਰ ਬੁਹਾਰੈ." (ਕ੍ਰਿਸਨਾਵ)


ਅ਼. [قاتل] ਕ਼ਾਤਿਲ. ਵਿ- ਕਤਲ ਕਰਨ ਵਾਲਾ. ਵਧ ਕਰਤਾ. ਘਾਤਕ। ੨. ਇੱਕ ਰਾਜਪੂਤ ਗੋਤ੍ਰ.