Meanings of Punjabi words starting from ਦ

ਸੰਗ੍ਯਾ- ਦੋ- ਲਤਾਅ਼. ਦੇਖੋ, ਲਤਾ. ਦੋ ਲੱਤਾਂ ਦਾ ਪ੍ਰਹਾਰ.


ਨਾਭੇ ਨਾਲ ਲਗਦਾ ਪੱਛਮ ਉੱਤਰ ਪਟਿਆਲੇ ਰਾਜ ਦਾ ਇੱਕ ਪਿੰਡ, ਜੋ ਕੋਟਲੇ ਵਾਲੀ ਸੜਕ ਤੇ ਹੈ. ਇਸ ਦੀ ਹੱਦ ਬਾਬਤ ਦੋਹਾਂ ਰਿਆਸਤਾਂ ਦਾ ਬਹੁਤ ਝਗੜਾ ਰਿਹਾ ਅਰ ਕਈ ਜਾਨਾਂ ਦਾ ਨੁਕਸਾਨ ਹੋਇਆ. ਦੁਲੱਦੀ ਦੇ ਝਗੜੇ ਨਿਬੇੜਨ ਲਈ ਮਿਤ੍ਰਭਾਵ ਨਾਲ ਮਹਾਰਾਜਾ ਰਣਜੀਤ ਸਿੰਘ ਸਨ ੧੮੦੭ ਵਿਚ ਖ਼ੁਦ ਆਇਆ ਸੀ.


ਅ਼. [دُلدُل] ਸੰਗ੍ਯਾ- ਇੱਕ ਖੱਚਰ, ਜੋ ਚਿੱਟੇ ਅਤੇ ਸ੍ਯਾਹ ਰੰਗ ਦੀ ਸੀ. ਇਹ ਮਿਸਰ ਦੇ ਬਾਦਸ਼ਾਹ ਨੇ ਹ਼ਜਰਤ ਮੁਹ਼ੰਮਦ ਨੂੰ ਭੇਟਾ ਕੀਤੀ ਸੀ, ਜਿਸ ਪੁਰ ਉਹ ਸਵਾਰ ਹੋਇਆ ਕਰਦੇ ਸਨ. ਫੇਰ ਇਹ ਖੱਚਰ ਹ਼ਜਰਤ ਅ਼ਲੀ ਨੂੰ ਬਖ਼ਸ਼ ਦਿੱਤੀ ਗਈ।#੨. ਮੁਹ਼ੱਰਮ ਵਿੱਚ ਜੋ ਇਮਾਮ ਹ਼ੁਸੈਨ ਦਾ ਘੋੜਾ ਕੱਢਿਆ ਜਾਂਦਾ ਹੈ, ਬਹੁਤ ਲੋਕ ਉਸ ਨੂੰ ਭੀ ਦੁਲਦੁਲ ਕਹਿਂਦੇ ਹਨ. ਅਸਲ ਵਿੱਚ ਇਹ ਉਸੇ ਖੱਚਰ ਦੀ ਥਾਂ ਹੋਇਆ ਕਰਦਾ ਹੈ। ੩. ਸਰਬਲੋਹ ਵਿੱਚ ਦੁਲਦੁਲ ਸ਼ਬਦ ਘੋੜੇ ਮਾਤ੍ਰ ਦਾ ਬੋਧਕ ਹੈ, ਯਥਾ- "ਸ੍ਯਾਮ ਕਰਨ ਦੁਲਦੁਲ ਦਰਿਯਾਈ."


ਹ਼ਜਰਤ ਅ਼ਲੀ, ਜੋ ਦੁਲਦੁਲ ਨਾਉਂ ਦੀ ਖੱਚਰ ਪੁਰ ਸਵਾਰ ਹੋਇਆ ਕਰਦਾ ਸੀ. ਦੇਖੋ, ਦੁਲਦੁਲ.


ਸੰ. ਦੁਰ੍‍ਲਭ. ਵਿ- ਜੋ ਕਠਿਨਤਾ ਨਾਲ ਮਿਲੇ. ਜਿਸ ਦਾ ਪ੍ਰਾਪਤ ਕਰਨਾ ਆਸਾਨ ਨਾ ਹੋਵੇ, . "ਦੁਲਭ ਜਨਮ ਪਾਇਓਇ." (ਸ੍ਰੀ ਮਃ ੫) "ਦੁਲਭ ਦੇਹ ਖੋਈ ਅਗਿਆਨੀ" (ਮਾਝ ਮਃ ੫)


ਦੁਲਾਰੇ. ਲਡਾਏ. ਦੇਖੋ, ਦੁਲਰਾਨਾ. "ਭਾਂਤ ਭਾਂਤ ਦਾਈਅਨ ਦੁਲਰਾਏ." (ਵਿਚਿਤ੍ਰ)


ਕ੍ਰਿ- ਲਾਡ ਕਰਨਾ. ਬੱਚੇ ਨਾਲ ਪ੍ਯਾਰ ਕਰਨਾ.


ਦੋ- ਲੜੀ. ਦੋ ਲੜੀ ਦੀ ਮਾਲਾ ਅਥਵਾ ਕੋਈ ਭੂਸਣ