Meanings of Punjabi words starting from ਬ

ਸੰ. ਵੱਲਭ. ਵਿ- ਪਿਆਰਾ. ਮਨਭਾਵਨ. "ਜਿਉ ਤਰੁਣੀ ਕੋ ਕੰਤ ਬਾਲਹਾ." (ਧਨਾ ਨਾਮਦੇਵ) ੨. ਬਾਲਕ ਮਾਰਨ ਵਾਲਾ.#ਬਾਲਕ. ਸੰਗ੍ਯਾ- ਬੱਚਾ. ਬਾਲ੍ਯ ਅਵਸ੍‍ਥਾ ਵਾਲਾ. "ਬਾਲਕ ਬਿਰਧ ਨ ਜਾਣਈ." (ਵਡ ਅਲਾਹਣੀ ਮਃ ੧) ੨. ਅਗਿਆਨੀ. ਨਾਦਾਨ.


ਦੇਖੋ, ਸਤਨਾਮੀ ੩


ਬਾਲਕ ਜੇਹੀ ਸਮਝ. ਨਾਦਾਨੀ.


ਸੰਗ੍ਯਾ- ਬੱਚੇ ਦੀ ਖੇਡ. ਬਾਲ੍ਯ- ਲੀਲਾ. ਭਾਵ- ਹਰਖ ਸ਼ੋਕ ਰਹਿਤ ਚੇਸ੍ਟਾ. "ਬਾਲਕਲੀਲ ਅਨੂਪ." (ਮਾਰੂ ਅਃ ਮਃ ੧)


ਸੰਗ੍ਯਾ- ਬਾਲਕ. ਬੱਚਾ. ਛੋਕਰਾ। ੨. ਦੇਖੋ, ਬਾਲਿਕਾ। ੩. ਦੇਖੋ, ਬਾਲ ੯.


ਸੰਗ੍ਯਾ- ਬਾਲਕ. ਬੱਚਾ. ਛੋਕਰਾ। ੨. ਦੇਖੋ, ਬਾਲਿਕਾ। ੩. ਦੇਖੋ, ਬਾਲ ੯.


ਸੰਗ੍ਯਾ- ਬਾਲਿਕਾ. ਲੜਕੀ. ਛੋਕਰੀ.


ਸੰਗ੍ਯਾ- ਬਾਲਕ. ਬੱਚਾ. "ਕਾਇਆ ਨਗਰੀ ਇਕੁ ਬਾਲਕੁ ਵਸਿਆ." (ਬਸੰ ਮਃ ੪) ਭਾਵ ਮਨ ਤੋਂ ਹੈ। ੨. ਅਗ੍ਯਾਨੀ. ਨਾਦਾਨ.