Meanings of Punjabi words starting from ਘ

ਸੰਗ੍ਯਾ- ਧਰਮਪਤ੍ਨੀ. ਭਾਰਯਾ. ਜੋਰੂ. "ਘਰ ਕਾ ਮਾਸ ਚੰਗੇਰਾ." (ਵਾਰ ਮਲਾ ਮਃ ੧)


ਧਰਮਪਤ੍ਨੀ. ਵਿਵਾਹਿਤਾਇਸਤ੍ਰੀ. "ਘਰ ਕੀ ਗੀਹਨਿ ਚੰਗੀ." (ਧਨਾ ਧੰਨਾ) "ਘਰ ਕੀ ਨਾਰਿ ਬਹੁਤ ਹਿਤ ਜਾ ਸਿਉ." (ਸੋਰ ਮਃ ੯)


ਦੇਖੋ, ਅਧਮ ਚੰਡਾਲੀ ਅਤੇ ਮੂਸਾ.


(ਆਸਾ ਮਃ ੫) ਭਾਵ- ਧਰਮਰਾਜ ਦੀ ਕਾਣ ਚੁੱਕੀ.


ਸੰਗ੍ਯਾ- ਕੁਲਦੇਵਤਾ. "ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ." (ਬਿਲਾ ਕਬੀਰ) ੨. ਮਾਤਾ ਪਿਤਾ ਆਦਿ ਬਜ਼ੁਰਗ.


ਘਰ ਦੇ ਕੰਮ ਵਿੱਚ. ਦੇਖੋ, ਘਰ ਕਾ ਕੰਮ. "ਮੇਰੇ ਰਾਮ! ਤੋੜਿ ਬੰਧਨ ਮਾਇਆ, ਘਰ ਕੈ ਕੰਮਿ ਹਮ ਲਾਇ." (ਗਉ ਮਃ ੪) "ਸੋ ਘਰ ਕੈ ਕੰਮਿ ਹਰਿ ਲਇਆ." (ਗਉ ਮਃ ੪)


ਦੇਖੋ, ਘਰਸਨ. "ਦੁਖ ਥੇ ਜੁ ਜਿਤੇ ਸਭ ਹੀ ਘਰਖੇ." (ਕ੍ਰਿਸਨਾਵ) ਸਾਰੇ ਦੁੱਖ ਮਿਟ ਗਏ.


ਵਿ- ਘਰ ਦਾ ਮਾਲ ਧਨ ਖੋਦੇਣ ਵਾਲਾ. ਘਰਪੱਟੂ.


ਸੰਗ੍ਯਾ- ਵਿਵਾਹਿਤਾ ਇਸਤ੍ਰੀ. "ਪੂਰਬਲੋ ਕ੍ਰਿਤ ਕਰਮ ਨ ਮਿਟੈ ਰੀ ਘਰਗੇਹਣਿ!" (ਧਨਾ ਤ੍ਰਿਲੋਚਨ)